ਡਾ. ਹਰਬੰਸ ਲਾਲ ਨੇ ਤ੍ਰਿਵੈਣੀ ਦਾ ਬੂਟਾ ਲਾਇਆ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਡਾ. ਹਰਬੰਸ ਲਾਲ ਵੱਲੋਂ ਤ੍ਰਿਵੈਣੀ ਦਾ ਬੂਟਾ ਲਗਾਇਆ ਗਿਆ
Publish Date: Thu, 29 Oct 2026 05:36 PM (IST)
Updated Date: Thu, 29 Oct 2026 05:37 PM (IST)
ਪੰਜਾਬੀ ਜਾਗਰਣ ਰਿਪੋਰਟਰ, ਫ਼ਤਹਿਗੜ੍ਹ ਸਾਹਿਬ : ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਪਾਰਕ ’ਚ ਪੰਜਾਬ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਵੱਲੋਂ ਸਾਥੀਆਂ ਸਮੇਤ ਅਰਦਾਸ ਉਪਰੰਤ ਸੰਤਾਂ-ਮਹਾਂਪੁਰਖਾਂ ਦੀ ਹਾਜ਼ਰੀ ’ਚ ਸ਼ਰਧਾ ਸਹਿਤ ਤ੍ਰਿਵੈਣੀ ਦਾ ਬੂਟਾ ਲਗਾਇਆ ਗਿਆ। ਇਹ ਬੂਟਾ ਲਗਾਉਣ ਤੋਂ ਪਹਿਲਾਂ ਪਿੰਡ ਅੰਬੇਮਾਜਰਾ ਵਿਖੇ ਸੰਤ ਬਾਬਾ ਮਹਿੰਦਰ ਸਿੰਘ ਜੀ ਅੰਬੇਮਾਜਰਾ ਵਾਲਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਜਿੱਥੇ ਕਥਾ-ਕੀਰਤਨ ਮਗਰੋਂ ਤ੍ਰਿਵੈਣੀ ਲਗਾਉਣ ਲਈ ਅਰਦਾਸ ਕੀਤੀ ਗਈ। ਇਸ ਮੌਕੇ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਜੀ ਢੱਕੀ ਸਾਹਿਬ ਮਕਸੂਦੜਾਂ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਜੀ ਅੰਬੇਮਾਜਰਾ ਵਾਲੇ ਅਤੇ ਸੰਤ ਬਾਬਾ ਦਰਬਾਰਾ ਸਿੰਘ ਜੀ ਰੋਹੀਸਰ ਮਹਾਦੀਆਂ ਵਾਲਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂ ਜੀਤ ਸਿੰਘ ਰਾਮਗੜ੍ਹ, ਜਗਵੀਰ ਸਿੰਘ ਤਰਖੇੜੀ, ਬਲਦੇਵ ਸਿੰਘ ਚੌਰਵਾਲਾ, ਸ੍ਰੀ ਹਨੂੰਮਾਨ ਸੇਵਾ ਦਲ ਦੇ ਪ੍ਰਧਾਨ ਸ਼ਸ਼ੀ ਭੂਸ਼ਨ ਉੱਪਲ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਸ਼ਾਮ ਸਿੰਘ ਮਹਿਰਾ ਮੰਡੋਫਲ, ਨੰਬਰਦਾਰ ਦਲਬੀਰ ਸਿੰਘ ਭੈਰੋਂਪੁਰ, ਕਿਸਾਨ ਆਗੂ ਦਰਸ਼ਨ ਸਿੰਘ ਸੌਂਟੀ, ਨਿਰਮਲ ਸਿੰਘ ਰਸੀਦਪੁਰ, ਹਰਭਜਨ ਸਿੰਘ ਰਸੀਦਪੁਰ, ਗੁਰਦੀਪ ਸਿੰਘ ਭਾਗਨਪੁਰ, ਸੁਖਵੀਰ ਸਿੰਘ ਚੌਰਵਾਲਾ ਅਤੇ ਵਾਤਾਵਰਣ ਪ੍ਰੇਮੀ ਬਲਜਿੰਦਰ ਸਿੰਘ ਗੋਬਿੰਦਗੜ੍ਹ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।