ਅਸ਼ਵਨੀ ਵੈਸ਼ਨਵ ਨੂੰ ਮਿਲੇ ਡਾ. ਅਮਰ ਸਿੰਘ, ਰੇਲਵੇ ਸਹੂਲਤਾਂ ਵਧਾਉਣ ਦੀ ਮੰਗ
ਡਾ. ਅਮਰ ਸਿੰਘ ਵੱਲੋਂ ਅਸ਼ਵਿਨੀ ਵੈਸ਼ਨਵ ਮੁਲਾਕਾਤ, ਰੇਲਵੇ ਸਹੂਲਤਾਂ ਵਧਾਉਣ ਦੀ ਮੰਗ
Publish Date: Thu, 13 Aug 2026 06:50 PM (IST)
Updated Date: Fri, 14 Aug 2026 04:03 AM (IST)
ਫ਼ੋਟੋ ਫ਼ਾਈਲ : 21 ਫ਼ੋਟੋ ਕੈਪਸ਼ਨ : ਡਾ. ਅਮਰ ਸਿੰਘ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰ ਕੇ ਹਲਕੇ ਚ ਰੇਲਵੇ ਕੁਨੈਕਟੀਵਿਟੀ ਦੇ ਮੁੱਦੇ ਉਠਾਏ। ਇਸ ਦੌਰਾਨ ਉਨ੍ਹਾਂ ਰਾਏਕੋਟ ਰੇਲ ਲਾਈਨ, ਦੋਰਾਹਾ ਰੇਲਵੇ ਓਵਰਬ੍ਰਿਜ ਤੇ ਹਲਕੇ ਦੇ ਸਟੇਸ਼ਨਾਂ ’ਤੇ ਹੋਰ ਰੇਲ ਗੱਡੀਆਂ ਦੇ ਠਹਿਰਾਅ ਸਬੰਧੀ ਚਰਚਾ ਕੀਤੀ। ਡਾ. ਅਮਰ ਸਿੰਘ ਨੇ ਮੁੱਲਾਂਪੁਰ-ਰਾਏਕੋਟ-ਬਰਨਾਲਾ 53 ਕਿਲੋਮੀਟਰ ਨਵੀਂ ਰੇਲਵੇ ਲਾਈਨ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਰਾਏਕੋਟ ਅਜੇ ਤੱਕ ਰੇਲਵੇ ਕੁਨੈਕਟੀਵਿਟੀ ਤੋਂ ਵਾਂਝਾ ਹੈ। ਉਹ 2019 ਤੋਂ ਇਸ ਪ੍ਰੋਜੈਕਟ ਦੀ ਲਗਾਤਾਰ ਪੈਰਵੀ ਕਰ ਰਹੇ ਹਨ। ਉਨ੍ਹਾਂ ਦੋਰਾਹਾ ਵਿਖੇ ਰੇਲਵੇ ਓਵਰਬ੍ਰਿਜ ਦਾ ਕੰਮ ਜਲਦ ਮੁਕੰਮਲ ਕਰਨ ਦੀ ਮੰਗ ਕੀਤੀ ਤਾਂ ਜੋ ਲੰਬੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਤੋਂ ਇਲਾਵਾ ਉਨ੍ਹਾਂ ਰੋਜ਼ਾਨਾ ਆਉਣ-ਜਾਣ ਵਾਲੇ ਯਾਤਰੀਆਂ, ਵਪਾਰੀਆਂ ਤੇ ਵਿਦਿਆਰਥੀਆਂ ਦੀ ਸਹੂਲਤ ਲਈ ਹਲਕੇ ਦੇ ਰੇਲਵੇ ਸਟੇਸ਼ਨਾਂ ’ਤੇ ਹੋਰ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ। ਉਨ੍ਹਾਂ ਉਮੀਦ ਜਤਾਈ ਕਿ ਰੇਲ ਮੰਤਰਾਲਾ ਇਨ੍ਹਾਂ ਮੰਗਾਂ ’ਤੇ ਜਲਦ ਸਾਰਥਕ ਕਦਮ ਚੁੱਕੇਗਾ।