- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਭਗਤ ਯੂਨੀਵਰਸਿਟੀ ਦੇ ਡਾ. ਅਜੈਪਾਲ ਸਿੰਘ ਨੂੰ ਮਿਲਿਆ ‘ਲੇਖਕ ਗਾਂਵ ਸਨਮਾਨ-2026’

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਥਾਨੋ (ਦੇਹਰਾਦੂਨ) ਵਿਖੇ ਕਰਵਾਏ ਗਏ ਪੰਜ ਰੋਜ਼ਾ ‘ਲੇਖਕ ਗਾਂਵ ਕੌਮਾਂਤਰੀ ਮਹਾਉਤਸਵ-2026’ ਦੌਰਾਨ ਡੀਬੀਯੂ ਦੇ ਹਿੰਦੀ ਵਿਭਾਗ ਦੇ ਮੁਖੀ ਡਾ. ਅਜੈਪਾਲ ਸਿੰਘ ਨੂੰ ਸਾਹਿਤ ਦੇ ਖੇਤਰ ’ਚ ਵਡਮੁੱਲੇ ਯੋਗਦਾਨ ਲਈ ਵੱਕਾਰੀ ‘ਲੇਖਕ ਪਿੰਡ ਸਨਮਾਨ-2026’ ਨਾਲ ਨਿਵਾਜਿਆ ਗਿਆ। ਇਸ ਮਹਾਉਤਸਵ ’ਚ 60 ਤੋਂ ਵੱਧ ਦੇਸ਼ਾਂ ਤੇ ਭਾਰਤ ਦੇ 27 ਸੂਬਿਆਂ ਤੋਂ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਡਾ. ਅਜੈਪਾਲ ਸਿੰਘ ਤੇ ਡਾ. ਰਵੀ ਗੋਂਡ ਵੱਲੋਂ ਸਾਂਝੇ ਤੌਰ ’ਤੇ ਲਿਖੀ ਗਈ ਕਿਤਾਬ ‘ਡਾ. ਨਿਸ਼ੰਕ: ਲੇਖਣ ਅਤੇ ਦ੍ਰਿਸ਼ਟੀ’ ਦਾ ਲੋਕ-ਅਰਪਣ ਸਾਬਕਾ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਵੱਲੋਂ ਕੀਤਾ ਗਿਆ। ਇਸ ਉਤਸਵ ਦੇ ਉਦਘਾਟਨੀ ਤੇ ਸਮਾਪਤੀ ਸੈਸ਼ਨਾਂ ’ਚ ਉੱਤਰਾਖੰਡ ਦੇ ਰਾਜਪਾਲ ਡਾ. ਢਾਲ ਸਿੰਘ ਬਿਸੇਨ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਕੇਂਦਰੀ ਰਾਜ ਮੰਤਰੀ ਅਜੈ ਟਮਟਾ, ਕੈਬਨਿਟ ਮੰਤਰੀ ਸਤਪਾਲ ਮਹਾਰਾਜ, ਪ੍ਰਦੀਪ ਬਤਰਾ, ਮਾਰੀਸ਼ਸ ਦੇ ਸਾਬਕਾ ਰਾਸ਼ਟਰਪਤੀ ਪ੍ਰਿਥਵੀਰਾਜ ਸਿੰਘ ਰੂਪਨ, ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਅਤੇ ਯੋਗ ਗੁਰੂ ਰਾਮਦੇਵ ਸਮੇਤ ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ।