- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਰਧ ਆਸ਼ਰਮ ਬਸੀ ਪਠਾਣਾ ਵਿਖੇ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਅਫ਼ਸਰ ਜੋਬਨਜੀਤ ਕੌਰ ਚੀਮਾ ਤੇ ਐੱਸਡੀਐੱਮ ਦੀਪਜੋਤ ਕੌਰ ਦੀ ਅਗਵਾਈ ਹੇਠ ਬਿਰਧ ਆਸ਼ਰਮ ਬਸੀ ਪਠਾਣਾ ਵਿਖੇ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਗਿਆ। ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਬਸੀ ਪਠਾਣਾ ਅਤੇ ਸਰਹਿੰਦ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਕੀਮਤੀ ਧਨ ਹਨ। ਪਰਿਵਾਰਕ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਬਜ਼ੁਰਗਾਂ ਨੂੰ ਇਕੱਲਾਪਣ ਮਹਿਸੂਸ ਨਾ ਹੋਣ ਦੇਣ ਅਤੇ ਉਨ੍ਹਾਂ ਨੂੰ ਪੂਰਾ ਸਮਾਂ, ਪਿਆਰ ਤੇ ਸਤਿਕਾਰ ਦੇਣ ਕਿਉਂਕਿ ਮਾਪਿਆਂ ਦਾ ਸਾਇਆ ਮੁੜ ਵਾਪਸ ਨਹੀਂ ਆਉਂਦਾ। ਇਸ ਮੌਕੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਬਸੀ ਪਠਾਣਾ ਦੇ ਪ੍ਰਧਾਨ ਐਮਐਲ ਵਰਮਾ ਨੇ ਪ੍ਰਸ਼ਾਸਨ ਵੱਲੋਂ ਬਣਾਇਆ ਸੀਨੀਅਰ ਸਿਟੀਜ਼ਨ ਹੋਮ ਬਜ਼ੁਰਗਾਂ ਨੂੰ ਸੌਂਪਣ ਦੀ ਮੰਗ ਰੱਖੀ। ਸਰਹਿੰਦ ਐਸੋਸੀਏਸ਼ਨ ਦੇ ਪ੍ਰਧਾਨ ਆਰਐਨ ਸ਼ਰਮਾ ਨੇ ਬਜ਼ੁਰਗਾਂ ਅਤੇ ਬੱਚਿਆਂ ਦੀ ਆਪਸੀ ਸਾਂਝ ਵਧਾਉਣ ਲਈ ਕਰਵਾਈਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਰੂਪਪ੍ਰੀਤ ਕੌਰ ਨੇ ਬੱਚਿਆਂ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਵਾਇਆ ਅਤੇ ਬਜ਼ੁਰਗਾਂ ਨੂੰ ਸਿਹਤਮੰਦ ਰਹਿਣ ਲਈ ਯੋਗ ਦੇ ਨੁਕਤੇ ਦੱਸੇ। ਇਸੇ ਦੌਰਾਨ ਇੰਡਸ ਹਸਪਤਾਲ ਪੀਰਜੈਨ ਅਤੇ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੇ ਡਾਕਟਰਾਂ ਨੇ ਬਜ਼ੁਰਗਾਂ ਨੂੰ ਸਿਹਤ ਸੰਭਾਲ ਅਤੇ ਖ਼ੁਰਾਕ ਬਾਰੇ ਜਾਗਰੂਕ ਕੀਤਾ। ਸਮਾਗਮ ਦੇ ਅਖ਼ੀਰ ’ਚ ਐਸਡੀਐਮ ਦੀਪਜੋਤ ਕੌਰ, ਸਮਾਜਿਕ ਸੁਰੱਖਿਆ ਅਫ਼ਸਰ ਜੋਬਨਜੀਤ ਕੌਰ ਚੀਮਾ ਅਤੇ ਬਿਰਧ ਆਸ਼ਰਮ ਦੇ ਮੁਖੀ ਸੁਨੀਲ ਰੈਨਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜੈ ਕ੍ਰਿਸ਼ਨ ਕਸ਼ਯਪ, ਕੇਕੇ ਵਰਮਾ, ਮਿਹਰ ਸਿੰਘ, ਬਲਦੇਵ ਕ੍ਰਿਸ਼ਨ, ਭਾਰਤ ਵਿਕਾਸ ਪ੍ਰੀਸ਼ਦ ਦੇ ਨੀਰਜ ਮਲਹੋਤਰਾ, ਰਮੇਸ਼ ਮਲਹੋਤਰਾ, ਮਨਧੀਰ ਮੋਹਨ, ਪੁਰਸ਼ੋਤਮ ਬਾਂਸਲ, ਰਜੇਸ਼ ਸਿੰਗਲਾ, ਹਰਨੇਕ ਸਿੰਘ, ਅਨਿਲ ਅੱਤਰੀ, ਹਰਜਿੰਦਰ ਚੱਢਾ, ਪ੍ਰੋ. ਅਸ਼ੋਕ ਸੂਦ, ਪ੍ਰੋ. ਸਾਧੂ ਸਿੰਘ, ਦਵਿੰਦਰ ਵਰਮਾ, ਤਰਸੇਮ ਖੁੱਲਰ, ਡਾ. ਜੀਐਸ ਰਪਾਲ, ਕੁਲਦੀਪ ਸ਼ਰਮਾ, ਅਮਰਜੀਤ ਭਾਰਦਵਾਜ, ਕੁਲਭੂਸ਼ਣ ਬਾਲੀ, ਸਤਪਾਲ ਪੁਰੀ, ਓਮ ਪ੍ਰਕਾਸ਼ ਤਾਂਘੜੀ, ਪਵਨ ਕੁਮਾਰ, ਭਰਪੂਰ ਸਿੰਘ, ਸਤਪਾਲ ਸ਼ਰਮਾ, ਗੁਰਮੇਲ ਸਿੰਘ, ਵਿਸ਼ਾਲ ਗੁਪਤਾ ਅਤੇ ਪ੍ਰਦੀਪ ਮਲਹੋਤਰਾ ਸਮੇਤ ਕਈ ਪਤਵੰਤੇ ਹਾਜ਼ਰ ਸਨ।