- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡ ਮੇਲਾ ਸੰਪੰਨ, ਜੇਤੂ ਖਿਡਾਰੀ ਸਨਮਾਨਿਤ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਖੇਡ ਸਟੇਡੀਅਮ ਮਾਧੋਪੁਰ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਦੀ ਅਗਵਾਈ ਹੇਠ ਸੰਪੰਨ ਹੋਈਆਂ। ਮੁਕਾਬਲਿਆਂ ਵਿਚ ਕਬੱਡੀ ’ਚ ਤਰਖਾਣ ਮਾਜਰਾ ਤੇ ਖੋ-ਖੋ (ਲੜਕੇ ਤੇ ਲੜਕੀਆਂ) ’ਚ ਮੰਡੀ ਗੋਬਿੰਦਗੜ੍ਹ ਨੇ ਪਹਿਲਾ ਸਥਾਨ ਹਾਸਲ ਕੀਤਾ। ਐਥਲੈਟਿਕਸ ਦੇ 100 ਮੀਟਰ ਮੁਕਾਬਲੇ ’ਚ ਜਖਵਾਲੀ ਦੇ ਲੜਕੇ ਅਤੇ ਫਤਹਿਗੜ੍ਹ ਸਾਹਿਬ ਦੀਆਂ ਲੜਕੀਆਂ ਜੇਤੂ ਰਹੀਆਂ। 200 ਮੀਟਰ ’ਚ ਮੰਡੀ ਗੋਬਿੰਦਗੜ੍ਹ ਅਤੇ ਦਿਵਿਆ ਨੇ ਬਾਜ਼ੀ ਮਾਰੀ। 400 ਮੀਟਰ ’ਚ ਐਮਡੀ ਆਲਮ ਤੇ ਹਰਸਿਮਰਨ ਕੌਰ, ਜਦਕਿ 600 ਮੀਟਰ ’ਚ ਹੈਪੀ ਤੇ ਖੁਸ਼ਪ੍ਰੀਤ ਕੌਰ ਪਹਿਲੇ ਸਥਾਨ ’ਤੇ ਰਹੇ। ਰੀਲੇਅ ਦੌੜ ’ਚ ਲੜਕਿਆਂ ਵਿੱਚ ਤਰਖਾਣ ਮਾਜਰਾ ਅਤੇ ਲੜਕੀਆਂ ਵਿਚ ਮੰਡੀ ਗੋਬਿੰਦਗੜ੍ਹ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ’ਚ ਗੈਰੀ ਸ਼ਰਮਾ ਤੇ ਨਵਰੀਤ ਕੌਰ, ਲੰਮੀ ਛਾਲ ’ਚ ਜਸਕੀਰਤ ਸਿੰਘ ਤੇ ਮਨਮੀਤ ਕੌਰ ਜੇਤੂ ਰਹੇ। ਜਿਮਨਾਸਟਿਕ ’ਚ ਸਕਸ਼ੈ, ਆਰਟਿਸਟਿਕ ਜਿਮਨਾਸਟਿਕ ’ਚ ਕਾਵਯ ਅਤੇ ਲੜਕੀਆਂ ਦੀ ਜਿਮਨਾਸਟਿਕ ’ਚ ਫਤਹਿਗੜ੍ਹ ਸਾਹਿਬ ਬਲਾਕ ਮੋਹਰੀ ਰਿਹਾ। ਬੈਡਮਿੰਟਨ ਲੜਕੀਆਂ ’ਚ ਖਮਾਣੋਂ ਅਤੇ ਸ਼ਤਰੰਜ ’ਚ ਅਮਲੋਹ ਨੇ ਪਹਿਲਾ ਸਥਾਨ ਹਾਸਲ ਕੀਤਾ। ਯੋਗਾ ਮੁਕਾਬਲਿਆਂ ’ਚ ਲੜਕਿਆਂ ਵਿਚ ਅਮਲੋਹ, ਲੜਕੀਆਂ ਵਿੱਚ ਮੰਡੀ ਗੋਬਿੰਦਗੜ੍ਹ, ਰਿਦਮਿਕ ਯੋਗਾ ’ਚ ਸੰਜੇ ਤਿਵਾੜੀ ਅਤੇ ਆਰਟਿਸਟਿਕ ਯੋਗਾ ’ਚ ਬਾਬੂ ਸਿੰਘ ਤੇ ਸਿਮਰਨਪ੍ਰੀਤ ਕੌਰ ਜੇਤੂ ਰਹੇ। ਇਸ ਮੌਕੇ ਉਪ ਡੀਈਓ ਕਮਲਜੀਤ ਕੌਰ, ਬੀਪੀਈਓ ਅਛਰਪਾਲ ਸ਼ਰਮਾ, ਹਰਵੇਲ ਸਿੰਘ, ਪ੍ਰਿਤਪਾਲ ਸਿੰਘ ਭਾਂਬਰੀ, ਕੁਲਦੀਪ ਸਿੰਘ, ਪਵਨ ਕੁਮਾਰੀ, ਕਰਨੈਲ ਸਿੰਘ, ਸੁਖਪਾਲ ਸਿੰਘ, ਰਣਧੀਰ ਸਿੰਘ, ਜਸਪਾਲ ਸਿੰਘ, ਰਕਿੰਦਰ ਸਿੰਘ, ਗੁਰਦੀਪ ਸਿੰਘ ਮਾਂਗਟ, ਜਗਤਾਰ ਸਿੰਘ ਮਨੈਲਾ, ਵੰਦਨਾ ਸ਼ਰਮਾ, ਸਮਾਇਲ, ਰੁਪਿੰਦਰ ਸਿੰਘ, ਦਰਬਾਰਾ ਸਿੰਘ, ਸੁਖਜੀਤ ਸਿੰਘ ਮਾਵੀ, ਬੀਰਦਵਿੰਦਰ ਸਿੰਘ, ਤੇਜਵੰਤ ਸਿੰਘ, ਰਾਜ ਕੌਰ, ਰਾਜੇਸ਼ ਕੁਮਾਰ, ਸੁਖਵਿੰਦਰ ਸਿੰਘ ਅਤੇ ਸੰਜੇ ਜੋਸ਼ੀ ਸਮੇਤ ਸਮੂਹ ਸੀਐਚਟੀ ਤੇ ਅਧਿਆਪਕ ਹਾਜ਼ਰ ਸਨ।