- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਡਰੱਗ ਕੰਟਰੋਲਰ ਨੇ ਕੈਮਿਸਟ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋ : ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਚੰਦ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਜ਼ਿਲ੍ਹਾ ਡਰੱਗ ਕੰਟਰੋਲਰ ਨਵਦੀਪ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਕੈਮਿਸਟਾਂ ਨੂੰ ਹਦਾਇਤ ਕੀਤੀ ਕਿ ਸ਼ਡਿਊਲ ਐਚ 1, ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਸਰਿੰਜਾਂ ਬਿਨਾਂ ਡਾਕਟਰੀ ਪਰਚੀ ਤੋਂ ਨਾ ਵੇਚੀਆਂ ਜਾਣ। ਉਨ੍ਹਾਂ ਕਿਹਾ ਕਿ ਦਵਾਈ ਦੇਣ ਸਮੇਂ ਪਰਚੀ ’ਤੇ ਤਰੀਕ ਅਤੇ ਸਮਾਂ ਜ਼ਰੂਰ ਦਰਜ ਕੀਤਾ ਜਾਵੇ ਤਾਂ ਜੋ ਦਵਾਈ ਦੀ ਦੁਰਵਰਤੋਂ ਰੋਕੀ ਜਾ ਸਕੇ। ਉਨ੍ਹਾਂ ਨਸ਼ਾ ਪੀੜਤਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ’ਚ ਦਾਖ਼ਲ ਕਰਵਾਉਣ ਲਈ ਸਹਿਯੋਗ ਮੰਗਿਆ ਅਤੇ ਲਾਇਸੈਂਸ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਸਿੱਧਾ ਦਫ਼ਤਰ ਨਾਲ ਸੰਪਰਕ ਕਰਨ ਲਈ ਕਿਹਾ। ਜ਼ਿਲ੍ਹਾ ਪ੍ਰਧਾਨ ਹਰਚੰਦ ਸਿੰਘ ਚੰਨੀ ਨੇ ਸਕੱਤਰ ਹੈਲਥ ਆਈਏਐਸ ਅਧਿਕਾਰੀ ਕੁਮਾਰ ਰਾਹੁਲ ਨਾਲ ਪਹਿਲਾਂ ਹੋਈ ਮੀਟਿੰਗ ਦੇ ਹਵਾਲੇ ਨਾਲ ਦੁਕਾਨਾਂ ਦਾ ਰਿਕਾਰਡ ਦਰੁਸਤ ਰੱਖਣ ਅਤੇ ਸਫ਼ਾਈ ਵੱਲ ਧਿਆਨ ਦੇਣ ਲਈ ਪ੍ਰੇਰਿਆ। ਪੀਸੀਏ ਮੈਂਬਰ ਗੁਰਸ਼ਰਨ ਸਿੰਘ ਢਿੱਲੋਂ ਪਟਿਆਲਾ ਨੇ ਡਰੱਗ ਐਕਟ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਸਟੇਟ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਅਮਲੋਹ ਦੇ ਸਬ ਡਿਵੀਜ਼ਨ ਪ੍ਰਧਾਨ ਹਰਪ੍ਰੀਤ ਸਿੰਘ ਨੇ ਕੈਮਿਸਟਾਂ ਨੂੰ ਵਿਭਾਗੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮਹੇਸ਼ ਇੰਦਰ ਸਿੰਘ ਪਟਿਆਲਾ, ਦਿਨੇਸ਼ ਗੁਪਤਾ, ਨਿਰਮਲ ਦਾਸ ਖਮਾਣੋ, ਇੰਦਰਜੀਤ ਸਿੰਘ ਭੋਲਾ, ਸੁਰਿੰਦਰ ਸਿੰਘ ਚੁੰਨੀ, ਲਖਵਿੰਦਰ ਸਿੰਘ, ਕਮਲਦੀਪ ਸਿੰਘ, ਬੌਬੀ ਬੱਤਰਾ, ਰਾਮ ਸਰੂਪ, ਜਵਾਹਰ ਲਾਲ, ਤਰਲੋਕੀ ਨਾਥ ਸ਼ਰਮਾ, ਪਰਮ ਬੱਤਰਾ, ਮਨਜੀਤ ਸਿੰਘ ਢੀਂਡਸਾ, ਅੰਕੁਸ਼, ਅਸ਼ਵਨੀ ਚੋਪੜਾ, ਅਸ਼ਵਨੀ ਅਰੋੜਾ, ਗੁਰਦੀਪ ਸਿੰਘ ਟਿਵਾਣਾ, ਸੰਜੀਵ ਕੁਮਾਰ, ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਬਰਵਾਲੀ ਹਾਜ਼ਰ ਸਨ।