- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰ ਸ਼ਨੀਵਾਰ ਛੁੱਟੀ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਹੜਤਾਲ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਵੱਲੋਂ ਵਕੀਲਾਂ ਲਈ ਹਰ ਸ਼ਨਿਚੱਰਵਾਰ ਛੁੱਟੀ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਗਈ। ਇਹ ਮੰਗ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਉਠਾਈ ਜਾ ਰਹੀ ਹੈ ਤੇ ਹਰ ਸ਼ਨਿੱਚਰਵਾਰ ਵਕੀਲਾਂ ਵੱਲੋਂ ਹੜਤਾਲ ਕਰ ਕੇ ਆਪਣੀ ਆਵਾਜ਼ ਉੱਚ ਪੱਧਰ ’ਤੇ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਇੰਦਰਜੀਤ ਸਿੰਘ ਸਾਊ ਨੇ ਕਿਹਾ ਕਿ ਵਕੀਲ ਭਾਈਚਾਰੇ ਦੀ ਲੰਮੇ ਸਮੇਂ ਤੋਂ ਮੰਗ ਹੈ ਕਿ ਹਫ਼ਤੇ ’ਚ ਪੰਜ ਦਿਨ ਕੰਮ ਹੋਵੇ ਅਤੇ ਹਰ ਸ਼ਨਿੱਚਰਵਾਰ ਛੁੱਟੀ ਦਾ ਪ੍ਰਬੰਧ ਕੀਤਾ ਜਾਵੇ। ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਕੋਲ ਵੀ ਮਾਮਲਾ ਉਠਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਇਹ ਮੰਗ ਲਗਾਤਾਰ ਉਠਾਈ ਜਾਂਦੀ ਰਹੇਗੀ ਅਤੇ ਜਦੋਂ ਤੱਕ ਕੋਈ ਢੁਕਵਾਂ ਫ਼ੈਸਲਾ ਨਹੀਂ ਹੁੰਦਾ, ਸੰਘਰਸ਼ ਜਾਰੀ ਰੱਖਣ ’ਤੇ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਕੱਤਰ ਸੰਦੀਪ ਕੁਮਾਰ ਵਰਮਾ, ਮੀਤ ਪ੍ਰਧਾਨ ਗੁਰਦੀਪ ਕੌਰ ਵਾਲੀਆ, ਖ਼ਜ਼ਾਨਚੀ ਰਚੀ ਸਿੰਗਲਾ, ਸੰਯੁਕਤ ਸਕੱਤਰ ਗਗਨਦੀਪ ਸਿੰਘ ਧਮਾਨ, ਲਾਇਬ੍ਰੇਰੀਅਨ ਸੰਦੀਪ ਕੌਰ ਸਮੇਤ ਸਮੁੱਚੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਪੀਸੀ ਜੋਸ਼ੀ, ਬ੍ਰਿਜਮੋਹਨ ਸਿੰਘ, ਤਜਿੰਦਰ ਸਿੰਘ ਧਮਾਨ ਅਤੇ ਗੁਰਪ੍ਰੀਤ ਸੈਣੀ ਸਮੇਤ ਹੋਰ ਵਕੀਲ ਵੀ ਮੌਜੂਦ ਸਨ।