- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਸਪਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ (ਡੀਬੀਏ) ਦੇ ਪ੍ਰਧਾਨ ਰਸਪਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਆਰਆਈਐਮਟੀ ਯੂਨੀਵਰਸਿਟੀ ਦੇ ਇਨਡੋਰ ਬੈਡਮਿੰਟਨ ਹਾਲ ਵਿਖੇ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ 2026 ਕਰਵਾਈ ਗਈ। ਟੂਰਨਾਮੈਂਟ ਦਾ ਉਦਘਾਟਨ ਪ੍ਰਧਾਨ ਰਸਪਿੰਦਰ ਸਿੰਘ ਰਾਜਾ, ਸਕੱਤਰ ਰੁਪਿੰਦਰ ਸਿੰਘ, ਮੀਤ ਪ੍ਰਧਾਨ ਭੁਵਨ ਕੌਸ਼ਲ, ਖ਼ਜ਼ਾਨਚੀ ਕਵਲਦੀਪ ਸਿੰਘ ਸੋਹੀ ਤੇ ਈਵੈਂਟ ਕੋਆਰਡੀਨੇਟਰ ਵਰੁਣ ਗੁਪਤਾ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੁਕਾਬਲੇ ’ਚ ਅੰਡਰ-11 ਤੋਂ ਲੈ ਕੇ ਮਾਸਟਰਜ਼ 40 ਵਰਗ ਤੱਕ ਦੇ ਲਗਭਗ 100 ਖਿਡਾਰੀਆਂ ਨੇ ਭਾਗ ਲਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਲਿਬੜਾ ਨੇ ਪ੍ਰਧਾਨ ਰਸਪਿੰਦਰ ਸਿੰਘ ਰਾਜਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨਾਂ ਨਾਲ ਜ਼ਿਲ੍ਹੇ ’ਚ ਖੇਡ ਸੱਭਿਆਚਾਰ ਮਜ਼ਬੂਤ ਹੁੰਦਾ ਹੈ। ਇਸ ਦੌਰਾਨ ਡੀਬੀਏ ਵੱਲੋਂ ਆਰਆਈਐਮਟੀ ਯੂਨੀਵਰਸਿਟੀ ਦੇ ਚਾਂਸਲਰ ਡਾ. ਵਿਜਯੰਤ ਬਾਂਸਲ, ਪ੍ਰੋ-ਚਾਂਸਲਰ ਸਲੋਨੀ ਬਾਂਸਲ, ਓਪੀਬੀਐਮਐਸ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਸ਼ਰਮਾ ਅਤੇ ਡਾਇਰੈਕਟਰ ਡਾ. ਪਰਨਾਮ ਬਰਾੜ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਵਿੰਦਰ ਸਿੰਘ ਢਿੱਲੋਂ, ਗੌਰਵ ਸਿੰਘੀ, ਗੁਰਿੰਦਰ ਸਿੰਘ ਖਿਜਰਾਬਾਦ, ਗੁਰਸੇਵਕ ਸਿੰਘ ਭਮਾਰਸੀ, ਰਮੇਸ਼ ਕੁਮਾਰ ਸੋਨੂੰ, ਆਸ਼ਾ ਰਾਣੀ, ਰਾਜੀਵ ਭਾਰਦਵਾਜ, ਦੀਪਕ ਜੋਸ਼ੀ ਅਤੇ ਸੱਯਦ ਫ਼ਵਾਦ ਅਹਿਮਦ ਵੀ ਹਾਜ਼ਰ ਸਨ। ਮੁਕਾਬਲਿਆਂ ਦੇ ਨਤੀਜਿਆਂ ’ਚ ਸੀਨੀਅਰ ਪੁਰਸ਼ ਸਿੰਗਲਜ਼ ਵਰਗ ’ਚ ਦੀਪਨੇਸ਼ ਬਿਸਟਾ ਨੇ ਪਹਿਲਾ, ਆਦਿਤਿਆ ਬੱਟਾ ਨੇ ਦੂਜਾ ਅਤੇ ਨਿਖਿਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿਲਾ ਓਪਨ ਵਰਗ ’ਚ ਵਰਿੰਦਾ ਸ਼ਰਮਾ ਨੇ ਸੋਨ ਤਗ਼ਮਾ, ਪੂਜਾਦੀਪ ਥਾਪਾ ਨੇ ਚਾਂਦੀ ਅਤੇ ਲਵੀਸ਼ਾ ਸ਼ਰਮਾ ਨੇ ਕਾਂਸੀ ਤਗ਼ਮਾ ਹਾਸਲ ਕੀਤਾ। ਪੁਰਸ਼ ਓਪਨ ਡਬਲਜ਼ ’ਚ ਭੁਵਨ ਕੌਸ਼ਲ ਤੇ ਦੀਪਨੇਸ਼ ਬਿਸਟਾ ਦੀ ਜੋੜੀ ਜੇਤੂ ਰਹੀ, ਜਦਕਿ ਨਮਨ ਖੁੱਲਰ ਤੇ ਨਿਖਿਲ ਨੇ ਦੂਜਾ ਅਤੇ ਮਨਪ੍ਰੀਤ ਸਿੰਘ ਤੇ ਦੇਵ ਸੇਤੀਆ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 40 ਪੁਰਸ਼ ਡਬਲਜ਼ ’ਚ ਸੰਜੇ ਤੇ ਰਾਜੀਵ ਦੀ ਜੋੜੀ ਨੇ ਪਹਿਲਾ, ਹਰੀਸ਼ ਕੁਮਾਰ ਤੇ ਹਰਪ੍ਰੀਤ ਚੱਢਾ ਨੇ ਦੂਜਾ ਅਤੇ ਵਰੁਣ ਗੁਪਤਾ ਤੇ ਜਗਦੀਸ਼ ਬਜਾਜ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-19 ਲੜਕਿਆਂ ਦੇ ਸਿੰਗਲਜ਼ ਮੁਕਾਬਲੇ ’ਚ ਆਦਿਤਿਆ ਬੱਟਾ ਨੇ ਪਹਿਲਾ, ਦੇਵ ਸੇਤੀਆ ਨੇ ਦੂਜਾ ਅਤੇ ਪਾਰਿਸ਼ ਨੇ ਤੀਜਾ ਸਥਾਨ ਜਿੱਤਿਆ। ਅੰਡਰ-15 ਲੜਕਿਆਂ ’ਚ ਸਿਧਾਂਤ ਭਾਟੀਆ ਪਹਿਲੇ, ਰਿਆਂਸ਼ ਗੋਇਲ ਦੂਜੇ ਅਤੇ ਤਨਵ ਗੁਪਤਾ ਤੀਜੇ ਸਥਾਨ ’ਤੇ ਰਹੇ। ਅੰਡਰ-13 ਲੜਕਿਆਂ ਦੇ ਵਰਗ ’ਚ ਜੈ ਮਿੱਤਲ ਨੇ ਸੋਨ, ਆਰਵ ਗੋਇਲ ਨੇ ਚਾਂਦੀ ਅਤੇ ਕਾਵਿਆਂਸ਼ ਗੋਇਲ ਨੇ ਕਾਂਸੀ ਤਗ਼ਮਾ ਜਿੱਤਿਆ। ਅੰਡਰ-13 ਲੜਕੀਆਂ ਦੇ ਮੁਕਾਬਲੇ ’ਚ ਗੁਰਸੀਰਤ ਕੌਰ ਨੇ ਪਹਿਲਾ, ਔਰਾ ਗੋਇਲ ਨੇ ਦੂਜਾ ਅਤੇ ਸੁਖਮਨੀ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਅੰਡਰ-11 ਲੜਕਿਆਂ ਦੇ ਮੁਕਾਬਲੇ ’ਚ ਆਦਿਰਾਜ ਸ਼ਰਮਾ ਪਹਿਲੇ, ਅਨਾਵ ਸਿੰਗਲਾ ਦੂਜੇ ਅਤੇ ਮਿਵਾਨ ਸਿੰਗਲਾ ਤੀਜੇ ਸਥਾਨ ’ਤੇ ਰਹੇ।