
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਿਲਬਾਗ ਸਿੰਘ ਬਾਘਾ ਸ਼੍ਰੋਮਣੀ ਅਕਾਲੀ ਦਲ ਦੀ ਪੀਏਸੀ ਦੇ ਮੈਂਬਰ ਨਿਯੁਕਤ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦਿਆਂ ਦਿਲਬਾਗ ਸਿੰਘ ਬਾਘਾ ਨੂੰ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦਾ ਮੈਂਬਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਉਪਰੰਤ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਤੇ ਐਸਜੀਪੀਸੀ ਮੈਂਬਰ ਅਵਤਾਰ ਸਿੰਘ ਰਿਆ ਨੇ ਸਾਂਝੇ ਤੌਰ ’ਤੇ ਦਿਲਬਾਗ ਸਿੰਘ ਬਾਘਾ ਦਾ ਸਨਮਾਨ ਕੀਤਾ। ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿਲਬਾਗ ਸਿੰਘ ਬਾਘਾ ਪਿਛਲੇ ਲੰਮੇ ਸਮੇਂ ਤੋਂ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਪਾਰਟੀ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਪੀਏਸੀ ਮੈਂਬਰ ਬਣਨ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਯੂਥ ਵਿੰਗ ਦੇ ਹਲਕਾ ਪ੍ਰਧਾਨ ਅਵਤਾਰ ਸਿੰਘ, ਬੀਸੀ ਵਿੰਗ ਦੇ ਹਲਕਾ ਪ੍ਰਧਾਨ ਜਰਨੈਲ ਸਿੰਘ, ਯੂਥ ਵਿੰਗ ਦੇ ਮੀਤ ਪ੍ਰਧਾਨ ਹੈਪੀ ਬਧੋਸ਼ੀ, ਹਰਪ੍ਰੀਤ ਸਿੰਘ ਤਲਾਣੀਆਂ, ਯੂਥ ਆਗੂ ਜੁਝਾਰ ਸਿੰਘ ਬੁਚੜੇ, ਯੂਥ ਵਿੰਗ ਸਰਕਲ ਪ੍ਰਧਾਨ ਤਰਨਜੀਤ ਸਿੰਘ ਹਿੰਦੂਪੁਰ, ਮਨਜੀਤ ਸਿੰਘ ਮਾਨ ਖਾਨਪੁਰ, ਮਨਪ੍ਰੀਤ ਸਿੰਘ ਸ਼ਾਹਪੁਰ, ਦਮਨਜੋਤ ਸਿੰਘ ਜਲਵੇੜੀ ਗਹਿਲਾ, ਤੇਜਪਾਲ ਖਾਨ ਡੰਘੇੜੀਆਂ, ਯੂਥ ਵਿੰਗ ਸਰਕਲ ਪ੍ਰਧਾਨ ਚਰਨਜੀਤ ਸਿੰਘ ਸੁਹਾਗਹੇੜੀ, ਅਮਨਦੀਪ ਸਿੰਘ ਫਾਟਕ ਮਾਜਰੀ ਅਤੇ ਵਿਸ਼ਵਜੀਤ ਸਿੰਘ ਸਮੇਤ ਹੋਰ ਆਗੂ ਮੌਜੂਦ ਸਨ।