- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਸਿਹਤ ਬੀਮਾ ਕਾਰਡ ਹੋਣ ਦੇ ਬਾਵਜੂਦ ਇਲਾਜ ਲਈ ਬਜ਼ੁਰਗ ਦਰ-ਦਰ ਭਟਕਣ ਲਈ ਮਜਬੂਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਅਤੇ ਸੇਵਾਮੁਕਤ ਅਧਿਆਪਕ ਪ੍ਰੇਮ ਸਿੰਘ ਖਾਬੜਾ ਵਾਸੀ ਬਸੀ ਪਠਾਣਾ ਡਿਸਕ ਦੀ ਸਮੱਸਿਆ ਕਾਰਨ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ 10 ਲੱਖ ਰੁਪਏ ਵਾਲਾ ਕਾਰਡ ਲੈ ਕੇ ਕਈ ਹਸਪਤਾਲਾਂ ਦੇ ਚੱਕਰ ਕੱਟ ਰਹੇ ਹਨ, ਪਰ ਉਨ੍ਹਾਂ ਨੂੰ ਕਿਤੇ ਵੀ ਇਲਾਜ ਦੀ ਸਹੂਲਤ ਨਹੀਂ ਮਿਲੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ 18 ਜੁਲਾਈ ਨੂੰ ਹਸਪਤਾਲ ’ਚ ਐਮਆਰਆਈ ਕਰਵਾਉਣ ’ਤੇ ਡਾਕਟਰਾਂ ਨੇ ਤੁਰੰਤ ਡਿਸਕ ਦਾ ਅਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ। ਇਸ ਮਗਰੋਂ ਉਹ ਸਿਹਤ ਬੀਮਾ ਯੋਜਨਾ ਦਾ ਕਾਰਡ ਲੈ ਕੇ ਇੰਡਸ ਹਸਪਤਾਲ , ਸਰਕਾਰੀ ਹਸਪਤਾਲ , ਮੈਕਸ ਹਸਪਤਾਲ, ਗਰੇਸ਼ੀਅਨ ਹਸਪਤਾਲ ਅਤੇ ਲਿਵਾਸਾ ਹਸਪਤਾਲ ਮੁਹਾਲੀ ਗਏ, ਪਰ ਕਿਸੇ ਵੀ ਹਸਪਤਾਲ ’ਚ ਕਾਰਡ ਰਾਹੀਂ ਇਲਾਜ ਨਹੀਂ ਕੀਤਾ ਗਿਆ। ਅਖ਼ੀਰ 74 ਸਾਲਾ ਬਜ਼ੁਰਗ ਬਿਨਾਂ ਇਲਾਜ ਤੋਂ ਘਰ ਬੈਠਣ ਲਈ ਮਜਬੂਰ ਹੋ ਗਏ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਅਤੇ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ। ਸੂਬੇ ਦੇ ਗ਼ਰੀਬਾਂ ਤੇ ਬਜ਼ੁਰਗਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।