- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਦਾ ਕੀਤਾ ਵਿੱਦਿਅਕ ਦੌਰਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਦੇ ਖੇਤੀਬਾੜੀ ਤੇ ਜੀਵਨ ਵਿਗਿਆਨ ਫੈਕਲਟੀ ਦੇ ‘ਅਗ੍ਰਿਮ ਕਲੱਬ’ ਵੱਲੋਂ ਇੰਜੀਨੀਅਰਿੰਗ ਵਿਗਿਆਨ ਅਤੇ ਤਕਨਾਲੋਜੀ ਫੈਕਲਟੀ ਦੇ ‘ਟੈਕਨੋ ਕਲੱਬ’ ਦੇ ਸਹਿਯੋਗ ਨਾਲ ਕਪੂਰਥਲਾ ਸਥਿਤ ਆਈਕੇ ਗੁਜਰਾਲ ਪੰਜਾਬ ਵਿਗਿਆਨ ਨਗਰੀ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ। ਇਸ ਵਿੱਦਿਅਕ ਟੂਰ ’ਚ ਫੈਕਲਟੀ ਮੈਂਬਰ ਡਾ. ਅਵਿਨਾਸ਼ ਕੁਮਾਰ ਭਾਟੀਆ, ਰਵਿੰਦਰ ਸਿੰਘ ਅਤੇ ਸ਼ਿਵਾਂਗੀ ਸੂਦ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਵਿਦਿਆਰਥੀਆਂ ਨੂੰ ਪੁਲਾੜ ਖੋਜ, ਵਾਤਾਵਰਣ ਸੰਭਾਲ, ਆਧੁਨਿਕ ਤਕਨਾਲੋਜੀ ਤੇ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਬਾਰੇ ਜ਼ਮੀਨੀ ਪੱਧਰ ’ਤੇ ਜਾਣਕਾਰੀ ਦਿੱਤੀ ਗਈ। ਦੌਰੇ ਦੌਰਾਨ ਵਿਦਿਆਰਥੀਆਂ ਨੇ ਇਸਰੋ ਦੀਆਂ ਪ੍ਰਾਪਤੀਆਂ, ਚੰਦਰਯਾਨ ਮੁਹਿੰਮਾਂ, ਈਕੋ ਪਾਰਕ, ਚਿਕਿਤਸਕ ਬੂਟਿਆਂ ਦੀ ਬਗੀਚੀ ਅਤੇ ਸੀਬੀਐਚ ਸੋਧ ਪਲਾਂਟ ਦਾ ਨਿਰੀਖਣ ਕੀਤਾ। ਇਸ ਦੌਰੇ ਦਾ ਸਮੁੱਚਾ ਤਾਲਮੇਲ ਕਨਿਕਾ ਸ਼ਰਮਾ ਨੇ ਬਾਖ਼ੂਬੀ ਨਿਭਾਇਆ। ਕਲੱਬ ਵੱਲੋਂ ਇਸ ਉਪਰਾਲੇ ਦੀ ਸਫ਼ਲਤਾ ਲਈ ਕੁਲਪਤੀ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਉਪ-ਕੁਲਪਤੀ ਪ੍ਰੋ. ਡਾ. ਹਰਸ਼ ਸਦਾਵਰਤੀ ਸਮੇਤ ਖੇਤੀਬਾੜੀ ਤੇ ਇੰਜੀਨੀਅਰਿੰਗ ਫੈਕਲਟੀ ਦੇ ਮੁਖੀਆਂ ਵੱਲੋਂ ਮਿਲੇ ਮਾਰਗਦਰਸ਼ਨ ਦਾ ਧੰਨਵਾਦ ਕੀਤਾ ਗਿਆ।