ਮੰਦਰ ਮਾਰਗ ਤੋਂ ਕੂੜੇ ਦਾ ਡੰਪ ਹਟਾਉਣ ਦੀ ਮੰਗ
ਹਿੰਦੂ ਤਖਤ ਬਸੀ ਪਠਾਣਾਂ ਦੇ ਵਫ਼ਦ ਵਿਚ ਸ਼ਾਮਲ ਪ੍ਰਧਾ
Publish Date: Mon, 23 Feb 2026 06:12 PM (IST)
Updated Date: Mon, 23 Feb 2026 06:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਹਿੰਦੂ ਤਖਤ ਬਸੀ ਪਠਾਣਾਂ ਦੇ ਵਫ਼ਦ ਵਿਚ ਸ਼ਾਮਲ ਪ੍ਰਧਾਨ ਤਰੁਨ ਸੇਠੀ, ਪੰਜਾਬ ਪ੍ਰਾਂਤ ਦੇ ਪ੍ਰਚਾਰਕ ਓਮ ਪ੍ਰਕਾਸ਼ ਗੋਤਮ ਤੇ ਜ਼ਿਲ੍ਹਾ ਯੁਵਾ ਪ੍ਰਧਾਨ ਸਯਮ ਪਾਠਕ ਵੱਲੋਂ ਮੰਗ ਪੱਤਰ ਰਾਹੀਂ ਐਸਡੀਐਮ ਤੋਂ ਪ੍ਰਾਚੀਨ ਸ਼੍ਰੀ ਰਾਮ ਮੰਦਰ ਮਾਰਗ ਤੋਂ ਕੂੜੇ ਦਾ ਡੰਪ ਹਟਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਸੀ ਪਠਾਣਾਂ ਬਾਈਪਾਸ ਤੋਂ ਜੋ ਰਸਤਾ ਰਾਮ ਮੰਦਰ ਨੂੰ ਜਾਂਦਾ ਹੈ ਉਸ ਸੜਕ ਦੇ ਆਲੇ-ਦੁਆਲੇ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਸ਼ਰਧਾਲੂਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਡੰਪ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਮੈਂਬਰਾਂ ਨੇ ਦੱਸਿਆ ਐੱਸਡੀਐੱਮ ਨੇ ਇਸ ਸਮੱਸਿਆ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਹੈ।