ਸਰਹਿੰਦ ਟਰੱਕ ਬਾਡੀ ਕਾਰੋਬਾਰ ਨੂੰ ਬਚਾਉਣ ਲਈ ਟੋਲ ਤੇ ਆਰਟੀਓ ਟੈਕਸ ਤੋਂ ਛੋਟ ਦੀ ਮੰਗ
ਸਰਹਿੰਦ ਟਰੱਕ ਬਾਡੀ ਕਾਰੋਬਾਰ ਨੂੰ ਬਚਾਉਣ ਲਈ ਟੋਲ ਤੇ ਆਰਟੀਓ ਟੈਕਸ ਤੋਂ ਛੋਟ ਦੀ ਮੰਗ
Publish Date: Mon, 17 Aug 2026 05:40 PM (IST)
Updated Date: Mon, 17 Aug 2026 05:42 PM (IST)
ਫ਼ਾਈਲ : 24 ਹਰਮੀਤ ਸਿੰਘ ਸੱਗੂ। ਪੰਜਾਬੀ ਜਾਗਰਣ ਰਿਪੋਰਟਰ, ਸਰਹਿੰਦ : ਸਰਹਿੰਦ ਦੀ ਮਸ਼ਹੂਰ ਰਹੀ ਟਰੱਕ ਬਾਡੀ ਮਾਰਕੀਟ ਦੇ ਮੰਦੇ ਦੌਰ ਦੇ ਮੱਦੇਨਜ਼ਰ ਟਰੱਕ ਬੱਸ ਬਾਡੀ ਬਿਲਡਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਰਮੀਤ ਸਿੰਘ ਸੱਗੂ ਨੇ ਪੰਜਾਬ ਸਰਕਾਰ ਤੋਂ ਨਵੇਂ ਵਾਹਨਾਂ ਲਈ ਟੈਕਸਾਂ ’ਚ ਰਾਹਤ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਅਸਾਮ ਅਤੇ ਤ੍ਰਿਪੁਰਾ ਵਰਗੇ ਦੂਰ-ਦੁਰਾਡੇ ਸੂਬਿਆਂ ਤੋਂ ਲੋਕ ਇੱਥੇ ਬਾਡੀ ਤਿਆਰ ਕਰਵਾਉਣ ਆਉਂਦੇ ਹਨ ਪਰ ਮੌਜੂਦਾ ਨਿਯਮਾਂ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ’ਚੋਂ ਨਿਕਲਣ ਵਾਲੀ ਨਵੀਂ ਚਾਸੀ ਕੋਲ ਸਿਰਫ਼ ਸੇਲ ਲੈਟਰ ਜਾਂ ਬਿੱਲ ਹੁੰਦਾ ਹੈ ਅਤੇ ਆਰਸੀ ਤੇ ਪਰਮਿਟ ਬਣਨ ’ਚ ਸਮਾਂ ਲੱਗਦਾ ਹੈ। ਇਸ ਦੌਰਾਨ ਬੈਰੀਅਰਾਂ ’ਤੇ ਲੱਗਣ ਵਾਲਾ ਟੋਲ ਅਤੇ ਆਰਟੀਓ ਟੈਕਸ ਵਾਹਨ ਮਾਲਕਾਂ ’ਤੇ ਵੱਡਾ ਆਰਥਿਕ ਬੋਝ ਬਣਦਾ ਹੈ, ਜਿਸ ਕਾਰਨ ਕਈ ਵਾਰ 50-50 ਹਜ਼ਾਰ ਰੁਪਏ ਤੱਕ ਜੁਰਮਾਨਾ ਭਰਨਾ ਪੈਂਦਾ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਜਦੋਂ ਤੱਕ ਆਰਸੀ ਅਤੇ ਪਰਮਿਟ ਜਾਰੀ ਨਹੀਂ ਹੁੰਦਾ, ਉਦੋਂ ਤੱਕ ਨਵੀਆਂ ਚਾਸੀਆਂ ਨੂੰ ਟੋਲ ਅਤੇ ਆਰਟੀਓ ਟੈਕਸ ਤੋਂ ਪੂਰੀ ਛੋਟ ਦਿੱਤੀ ਜਾਵੇ।