- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਬੀਯੂ ਵੱਲੋਂ ਕੋਰਸੇਰਾ ਤੇ ਏਆਈ ’ਚ 24 ਕ੍ਰੈਡਿਟ ਮਾਈਨਰ ਕੋਰਸ ਦੀ ਸ਼ੁਰੂਆਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਵੱਲੋਂ ਕੋਰਸੇਰਾ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ’ਚ 24 ਕ੍ਰੈਡਿਟ ਮਾਈਨਰ ਕੋਰਸ ਦੀ ਸ਼ੁਰੂਆਤ ਕਰਦਿਆਂ ਤਕਨਾਲੋਜੀ ਆਧਾਰਿਤ ਸਿੱਖਿਆ ਨੂੰ ਮਜ਼ਬੂਤ ਕਰਨ ਵੱਲ ਅਹਿਮ ਕਦਮ ਚੁੱਕਿਆ ਗਿਆ ਹੈ। ਇਸ ਸਬੰਧੀ ਯੂਨੀਵਰਸਿਟੀ ’ਚ ਕਰਵਾਏ ਸਮਾਗਮ ਦੌਰਾਨ ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਲਈ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਸਿੱਖਣ ਦੇ ਮੌਕੇ ਵਧਣਗੇ। ਉਨ੍ਹਾਂ ਕਿਹਾ ਕਿ ਏਆਈ ਮਾਈਨਰ ਵਿਭਿੰਨ ਅਕਾਦਮਿਕ ਪਿਛੋਕੜ ਵਾਲੇ ਸਿਖਿਆਰਥੀਆਂ ਨੂੰ ਨਿਯਮਤ ਡਿਗਰੀ ਪ੍ਰੋਗਰਾਮਾਂ ਦੇ ਨਾਲ-ਨਾਲ ਭਵਿੱਖ ਲਈ ਤਿਆਰ ਹੁਨਰ ਵਿਕਸਤ ਕਰਨ ਦਾ ਮੌਕਾ ਦੇਵੇਗਾ। ਵਾਈਸ ਚਾਂਸਲਰ ਪ੍ਰੋ. (ਡਾ.) ਹਰਸ਼ ਸਦਾਵਰਤੀ ਨੇ ਪੇਸ਼ੇਵਰ ਖੇਤਰਾਂ ’ਚ ਏਆਈ ਦੇ ਵਧ ਰਹੇ ਪ੍ਰਭਾਵ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਤਕਨੀਕ ਹੁਣ ਲਗਭਗ ਹਰ ਪੇਸ਼ੇ ਨੂੰ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰਸੇਰਾ ਨਾਲ ਸਹਿਯੋਗ ਅਤੇ 24 ਕ੍ਰੈਡਿਟ ਮਾਈਨਰ ਕੋਰਸ ਦੀ ਸ਼ੁਰੂਆਤ ਨਾਲ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੇ ਕੋਰਸਾਂ, ਵਿਸ਼ਵਵਿਆਪੀ ਮੁਹਾਰਤ ਅਤੇ ਉਦਯੋਗ ਸਬੰਧਿਤ ਹੁਨਰਾਂ ਤੱਕ ਪਹੁੰਚ ਮਿਲੇਗੀ। ਇਸ ਨਾਲ ਨਾ ਸਿਰਫ਼ ਰੁਜ਼ਗਾਰ ਦੇ ਮੌਕੇ ਵਧਣਗੇ ਸਗੋਂ ਸਿਹਤ ਸੰਭਾਲ, ਖੇਤੀਬਾੜੀ, ਮੈਨੇਜਮੈਂਟ, ਲਾਅ ਅਤੇ ਸਿੱਖਿਆ ਖੇਤਰਾਂ ’ਚ ਏਆਈ ਦੇ ਜ਼ਿੰਮੇਵਾਰ ਉਪਯੋਗ ਨੂੰ ਵੀ ਉਤਸ਼ਾਹ ਮਿਲੇਗਾ। ਸਮਾਗਮ ਦੌਰਾਨ ਮੌਜੂਦ ਕੋਰਸੇਰਾ ਦੇ ਐਂਟਰਪ੍ਰਾਈਜ਼ ਅਕਾਊਂਟ ਡਾਇਰੈਕਟਰ ਪ੍ਰੋ. ਮਾਨਿਕ ਕਥੂਰੀਆ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।