
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡੀਬੀਯੂ ਵੱਲੋਂ ਨੇਪਾਲੀ ਵਿਦਿਆਰਥੀਆਂ ਲਈ ਵਜ਼ੀਫੇ ਦਾ ਐਲਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਨੇਪਾਲ ਦੇ ਵਿਦਿਆਰਥੀਆਂ ਦੀ ਸਹਾਇਤਾ ਲਈ ‘ਡੀਬੀਯੂ–ਨੇਪਾਲ ਸਹਿਯੋਗ ਵਜ਼ੀਫ਼ਾ 2026’ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਵਿਸ਼ੇਸ਼ ਪਹਿਲ ਉਨ੍ਹਾਂ ਵਿਦਿਆਰਥੀਆਂ ਲਈ ਕੀਤੀ ਗਈ ਹੈ, ਜਿਨ੍ਹਾਂ ਦੇ ਪਰਿਵਾਰ ਹਾਲ ਹੀ ’ਚ ਆਈ ਕੁਦਰਤੀ ਆਫ਼ਤ ਨਾਲ ਪ੍ਰਭਾਵਿਤ ਹੋਏ ਹਨ। ਇਸ ਸਕੀਮ ਤਹਿਤ ਨੇਪਾਲ ਦੇ ਸਾਰੇ ਯੋਗ ਵਿਦਿਆਰਥੀਆਂ ਨੂੰ ਕੋਰਸ ਦੀ ਪੂਰੀ ਮਿਆਦ ਦੌਰਾਨ ਟਿਊਸ਼ਨ ਫ਼ੀਸ ’ਤੇ 25 ਫ਼ੀਸਦੀ ਵਜ਼ੀਫ਼ਾ ਦਿੱਤਾ ਜਾਵੇਗਾ। ਅੰਸ਼ਿਕ ਤੌਰ ’ਤੇ ਪ੍ਰਭਾਵਿਤ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ 50 ਫ਼ੀਸਦੀ ਅਤੇ ਗੰਭੀਰ ਪ੍ਰਭਾਵਿਤ ਪਰਿਵਾਰਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਤਸਦੀਕ ਮਗਰੋਂ ਯੂਨੀਵਰਸਿਟੀ ਨੀਤੀ ਅਨੁਸਾਰ 100 ਫ਼ੀਸਦੀ ਤੱਕ ਟਿਊਸ਼ਨ ਫ਼ੀਸ ਛੋਟ ਦਿੱਤੀ ਜਾਵੇਗੀ। ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ਕਿਹਾ ਕਿ ਆਰਥਿਕ ਤੰਗੀ ਜਾਂ ਔਖੇ ਹਾਲਾਤਾਂ ਕਾਰਨ ਕੋਈ ਵੀ ਯੋਗ ਵਿਦਿਆਰਥੀ ਉੱਚ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਸਿੱਖਿਆ ਜ਼ਿੰਦਗੀ ਨੂੰ ਸੰਵਾਰਨ ਅਤੇ ਸੁਰੱਖਿਅਤ ਭਵਿੱਖ ਦੀ ਨੀਂਹ ਰੱਖਣ ’ਚ ਅਹਿਮ ਰੋਲ ਨਿਭਾਉਂਦੀ ਹੈ। ਇਸ ਪਹਿਲ ਰਾਹੀਂ ਡੀਬੀਯੂ ਨੇਪਾਲ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਭਾਰਤ ਤੇ ਨੇਪਾਲ ਦਰਮਿਆਨ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਉਪ-ਕੁਲਪਤੀ ਪ੍ਰੋ. ਡਾ. ਹਰਸ਼ ਕੁਮਾਰ ਸਦਾਵਰਤੀ ਨੇ ਕਿਹਾ ਕਿ ਨੇਪਾਲੀ ਵਿਦਿਆਰਥੀ ਯੂਨੀਵਰਸਿਟੀ ਕੈਂਪਸ ਦਾ ਅਹਿਮ ਹਿੱਸਾ ਹਨ। ਵਜ਼ੀਫ਼ਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਅਕਾਦਮਿਕ ਅਗਵਾਈ, ਦਾਖ਼ਲਾ ਸਹਾਇਤਾ ਅਤੇ ਵਿਦਿਆਰਥੀ ਭਲਾਈ ਸੇਵਾਵਾਂ ਦਿੱਤੀਆਂ ਜਾਣਗੀਆਂ। ਇਹ ਵਜ਼ੀਫ਼ਾ ਬੀਟੈੱਕ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ (ਏਆਈ), ਮਕੈਨੀਕਲ, ਸਿਵਲ, ਇਲੈਕਟ੍ਰੀਕਲ, ਬੀਬੀਏ, ਬੀਸੀਏ, ਐਮਬੀਏ, ਐਮਸੀਏ ਅਤੇ ਬੀਐਚਐਮਸੀਟੀ ਵਰਗੇ ਕੋਰਸਾਂ ਲਈ ਉਪਲਬਧ ਹੋਵੇਗਾ।