- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਬੀਯੂ ਅਮੈਰੀਕਾਜ਼ ਵੱਲੋਂ ਕੌਮਾਂਤਰੀ ਕਾਨਫਰੰਸ : ਸਿਹਤ ਸੇਵਾਵਾਂ ਦੇ ਖੇਤਰ ’ਚ ਨਵੀਂ ਕ੍ਰਾਂਤੀ ਲਿਆਵੇਗੀ ਏਆਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਅਮੈਰੀਕਾਜ਼ ਵੱਲੋਂ ‘ਸਿਹਤ ਸੇਵਾਵਾਂ ’ਚ ਬਣਾਉਟੀ ਬੁੱਧੀ (ਏਆਈ) : ਚਿਕਿਤਸਾ ਦੇ ਭਵਿੱਖ ’ਚ ਤਬਦੀਲੀ’ ਵਿਸ਼ੇ ’ਤੇ ਕੌਮਾਂਤਰੀ ਕਾਨਫਰੰਸ ਕਰਵਾਈ ਗਈ। ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ, ਜਦਕਿ ਪੀਟੀਪੀਸੀ ਦੇ ਮੁੱਖ ਸਰਪ੍ਰਸਤ ਬਾਲ ਮੁਕੰਦ ਸ਼ਰਮਾ, ਚੇਅਰਪਰਸਨ ਕੰਚਨ ਸ਼ਰਮਾ ਤੇ ਆਰਐਚਜੀ ਅਮਰੀਕਾ ਦੇ ਸਹਿ-ਸੰਸਥਾਪਕ ਅਮਨਪ੍ਰੀਤ ਸਿੰਘ ਵਿਰਕ ਮੁੱਖ ਮਹਿਮਾਨ ਵਜੋਂ ਪੁੱਜੇ। ਕਾਨਫਰੰਸ ’ਚ ਭਾਰਤ ਸਮੇਤ ਯੂਕੇ, ਫਿਲੀਪੀਨਜ਼, ਦੁਬਈ ਅਤੇ ਇਜ਼ਰਾਈਲ ਤੋਂ ਉੱਘੇ ਸਿਹਤ ਮਾਹਿਰਾਂ ਤੇ ਬੁਲਾਰਿਆਂ ਨੇ ਆਨਲਾਈਨ ਮਾਧਿਅਮ ਰਾਹੀਂ ਸ਼ਮੂਲੀਅਤ ਕੀਤੀ। ਇਨ੍ਹਾਂ ’ਚ ਡਾ. ਅਨਿਲ ਕੋਰਾਪਤੀ, ਡਾ. ਨਿਕੋਲਸ ਬੀਕਰੌਫਟ, ਡਾ. ਸ਼ਵੇਤਾ ਆਰ ਖੰਨਾ, ਡਾ. ਡੌਨ ਜੁਆਨ ਓਲੇਸਕਾ, ਡਾ. ਮਨੀਲ ਗਰੋਵਰ, ਡਾ. ਸੁਮਿਤ ਪੁਰੀ, ਸ਼ੇ ਗਾਲ, ਡਾ. ਬਾਰਟੋਸ਼ ਵੋਇਸ਼ਚਿਕ, ਰਿਚਰਡ ਰੇਨੇਹਨ, ਡਾ. ਜੋਸਫ ਚਾਲਿਲ, ਡਾ. ਰਵੀ ਕਾਰਕਾਰਾ, ਜੇਮਜ਼ ਐੱਚ ਅਤੇ ਰਾਘਵ ਵੋਹਰਾ ਸ਼ਾਮਲ ਸਨ। ਬੁਲਾਰਿਆਂ ਨੇ ਕਿਹਾ ਕਿ ਆਧੁਨਿਕ ਤਕਨੀਕ ਤੇ ਮਨੁੱਖੀ ਮੁਹਾਰਤ ਦੇ ਸੁਮੇਲ ਨਾਲ ਵਧੇਰੇ ਪ੍ਰਭਾਵਸ਼ਾਲੀ, ਕਿਫ਼ਾਇਤੀ ਅਤੇ ਮਰੀਜ਼-ਕੇਂਦਰਿਤ ਸਿਹਤ ਪ੍ਰਣਾਲੀ ਸਿਰਜੀ ਜਾ ਸਕਦੀ ਹੈ। ਕਾਨਫਰੰਸ ਦੀ ਸਮਾਪਤੀ ਏਆਈ ਨੂੰ ਚਿਕਿਤਸਾ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਾਲੇ ਸ਼ਕਤੀਸ਼ਾਲੀ ਸਾਧਨ ਵਜੋਂ ਅਪਣਾਉਣ ਦੇ ਸੰਕਲਪ ਨਾਲ ਹੋਈ।