- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਭਗਤ ਯੂਨੀਵਰਸਿਟੀ ਤੇ ਈਐਚ1 ਇਨਫੋਟੈਕ ਵਿਚਾਲੇ ਸਾਈਬਰ ਸੁਰੱਖਿਆ ਸਬੰਧੀ ਸਮਝੌਤਾ ਸਹੀਬੰਦ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਨੇ ਸਾਈਬਰ ਸੁਰੱਖਿਆ ਜਾਗਰੂਕਤਾ, ਉਦਯੋਗਿਕ ਤਾਲਮੇਲ ਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਈਐਚ1 ਇਨਫੋਟੈਕ ਸਾਈਬਰ ਸੁਰੱਖਿਆ ਪ੍ਰਾਈਵੇਟ ਲਿਮਟਿਡ ਨਾਲ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ’ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਅਤੇ ਕੰਪਨੀ ਦੇ ਨਿਰਦੇਸ਼ਕ ਡਾ. ਸਾਹਿਲ ਬਾਘਲਾ ਨੇ ਦਸਤਖ਼ਤ ਕੀਤੇ। ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਖੁਸ਼ਬੂ ਬਾਂਸਲ ਵੀ ਮੌਜੂਦ ਸਨ। ਸਮਝੌਤੇ ਤਹਿਤ ਕੰਪਨੀ ਯੂਨੀਵਰਸਿਟੀ ਲਈ ਬਾਹਰੀ ਸਲਾਹਕਾਰ ਤੇ ਉਦਯੋਗਿਕ ਭਾਈਵਾਲ ਵਜੋਂ ਕੰਮ ਕਰੇਗੀ। ਇਸ ਰਾਹੀਂ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਜਾਗਰੂਕਤਾ ਸੈਸ਼ਨ, ਵਰਕਸ਼ਾਪਾਂ, ਡਿਜੀਟਲ ਖ਼ਤਰਿਆਂ ਬਾਰੇ ਵਿਚਾਰ-ਚਰਚਾ ਅਤੇ ਰੋਜ਼ਗਾਰ ਸੇਧ ਪ੍ਰੋਗਰਾਮ ਕਰਵਾਏ ਜਾਣਗੇ, ਤਾਂ ਜੋ ਉਹ ਨਵੀਆਂ ਤਕਨੀਕਾਂ ਤੇ ਜ਼ਿੰਮੇਵਾਰਾਨਾ ਡਿਜੀਟਲ ਵਿਹਾਰ ਤੋਂ ਜਾਣੂ ਹੋ ਸਕਣ। ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਵਿੱਦਿਅਕ ਅਦਾਰਿਆਂ ਤੇ ਉਦਯੋਗ ਦੀ ਸਾਂਝ ਨੂੰ ਅਹਿਮ ਦੱਸਦਿਆਂ ਅਮਲੀ ਜਾਣਕਾਰੀ ਦੇਣ ’ਤੇ ਜ਼ੋਰ ਦਿੱਤਾ। ਡਾ. ਸਾਹਿਲ ਬਾਘਲਾ ਨੇ ਕਿਹਾ ਕਿ ਇਹ ਸਹਿਯੋਗ ਵਿਦਿਆਰਥੀਆਂ ਨੂੰ ਮੌਜੂਦਾ ਦੌਰ ਦੀਆਂ ਸਾਈਬਰ ਚੁਣੌਤੀਆਂ ਨਾਲ ਨਜਿੱਠਣ ਲਈ ਤਕਨੀਕੀ ਗਿਆਨ ਹਾਸਲ ਕਰਨ ਦਾ ਬਿਹਤਰੀਨ ਮੰਚ ਮੁਹੱਈਆ ਕਰਵਾਏਗਾ।