
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਂਸਦਾਂ ਤੇ ਮੁੱਖ ਮੰਤਰੀਆਂ ’ਤੇ ਦਰਜ ਅਪਰਾਧਿਕ ਕੇਸ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ : ਟਿਵਾਣਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਕਿਹਾ ਕਿ ਦੇਸ਼ ਦੇ ਹੁਕਮਰਾਨ ਆਪਣੇ ਆਪ ਨੂੰ ਸੰਵਿਧਾਨਕ ਲੀਹਾਂ ’ਤੇ ਚੱਲਣ ਵਾਲੇ ਸਾਬਤ ਕਰਨ ਲਈ ਪ੍ਰਚਾਰ ਸਾਧਨਾਂ ਦੀ ਵੱਡੇ ਪੱਧਰ ’ਤੇ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 543 ਸੰਸਦ ਮੈਂਬਰਾਂ ’ਚੋਂ 326 ਸੰਸਦ ਮੈਂਬਰਾਂ ਅਤੇ 14 ਸੂਬਿਆਂ ਦੇ ਮੁੱਖ ਮੰਤਰੀਆਂ ’ਤੇ ਸੰਗੀਨ ਅਪਰਾਧਿਕ ਕੇਸ ਦਰਜ ਹੋਣਾ ਦੇਸ਼ ਦੇ ਸ਼ਾਸਨ ਪ੍ਰਬੰਧ ’ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਅਜਿਹੀ ਸਥਿਤੀ ’ਚ ਹੁਕਮਰਾਨ ਲੋਕਾਂ ਨੂੰ ਇਖ਼ਲਾਕੀ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਅਗਵਾਈ ਦੇਣ ਦੇ ਯੋਗ ਨਹੀਂ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਗੁਰੂ ਸਾਹਿਬਾਨ ਵੱਲੋਂ ਦਿੱਤੇ ਬਰਾਬਰਤਾ ਅਤੇ ਸਰਬੱਤ ਦੇ ਭਲੇ ਦੇ ਸੁਨੇਹੇ ਦੇ ਉਲਟ ਹਾਕਮ ਧਿਰਾਂ ਵੋਟ ਸਿਆਸਤ ਲਈ ਸਮਾਜਿਕ ਮਾਹੌਲ ਖ਼ਰਾਬ ਕਰ ਰਹੀਆਂ ਹਨ। ਦੇਸ਼ ਦੀ ਬਹੁਤੀ ਮਿਹਨਤਕਸ਼ ਵਸੋਂ ਅੱਜ ਵੀ ਬੁਨਿਆਦੀ ਸਹੂਲਤਾਂ ਅਤੇ ਇਨਸਾਫ਼ ਤੋਂ ਵਾਂਝੀ ਹੈ। ਟਿਵਾਣਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਲੋਕਤੰਤਰੀ ਢੰਗ ਨਾਲ ਵੋਟ ਸ਼ਕਤੀ ਦੀ ਸਹੀ ਵਰਤੋਂ ਕਰਨ ਅਤੇ ਇਮਾਨਦਾਰ ਤੇ ਲੋਕ-ਪੱਖੀ ਸ਼ਖ਼ਸੀਅਤਾਂ ਨੂੰ ਅੱਗੇ ਲਿਆਉਣ ਤਾਂ ਜੋ ਬਰਾਬਰਤਾ ਵਾਲਾ ਮਨੁੱਖਤਾ ਪੱਖੀ ਰਾਜ ਕਾਇਮ ਹੋ ਸਕੇ।