- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਟਰੈਕਟ ਅਧਿਆਪਕਾਂ ਦਾ ਸੰਘਰਸ਼ ਤੇਜ਼, ਕਾਲਜਾਂ ਦੇ ਗੇਟਾਂ ਨੂੰ ਲਾਏ ਜਿੰਦਰੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਚਲਦੇ ਕਾਂਸਟੀਚੂਐਂਟ ਕਾਲਜਾਂ, ਨੇਬਰਹੁਡ ਕੈਂਪਸਾਂ ਤੇ ਰੀਜ਼ਨਲ ਸੈਂਟਰਾਂ ਦੇ ਕੰਟਰੈਕਟ ਅਧਿਆਪਕਾਂ ਦਾ 22 ਦਿਨਾਂ ਤੋਂ ਚਲਦਾ ਸੰਘਰਸ਼ ਅੱਜ ਉਦੋਂ ਤੇਜ਼ ਹੋ ਗਿਆ ਜਦੋਂ ਉਨ੍ਹਾਂ ਸੰਸਥਾਵਾਂ ਦੇ ਮੇਨ ਗੇਟਾਂ ਨੂੰ ਜਿੰਦਰੇ ਮਾਰ ਦਿੱਤੇ। ਯੂਨੀਵਰਸਿਟੀ ਵੱਲੋਂ ਨਵੰਬਰ 2022 ‘ਚ ਯੂਜੀਸੀ ਰੈਗੂਲੇਸ਼ਨ 2018 ਲਾਗੂ ਕੀਤਾ ਗਿਆ ਸੀ, ਜਿਸ ’ਚ ਰੈਗੂਲਰ, ਐਡਹਾਕ ਅਤੇ ਗੈਸਟ ਫੈਕਲਟੀ ਸ਼ਾਮਲ ਹਨ। ਅਪ੍ਰੈਲ 2026 ’ਚ ਹਾਈਕੋਰਟ ਨੇ ਕੰਟਰੈਕਟ ਅਧਿਆਪਕਾਂ ‘ਤੇ ਇਹ ਰੈਗੂਲੇਸ਼ਨ ਤੁਰੰਤ ਲਾਗੂ ਕਰਨ ਦੇ ਆਦੇਸ਼ ਦਿੱਤੇ ਸਨ। ਪਰ ਯੂਨੀਵਰਸਿਟੀ ਪ੍ਰਸ਼ਾਸਨ ਇਸ ਨੂੰ ਲਾਗੂ ਕਰਨ ਦੀ ਬਜਾਏ ਅਧਿਆਪਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਡਾਇਰੈਕਟਰ ਕਾਲਜਾਂ ਵੱਲੋਂ ਯੂਨੀਅਨ ਪ੍ਰਧਾਨ ਡਾ. ਤਰਨਜੀਤ ਕੌਰ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ। ਅਧਿਆਪਕਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਡਾਇਰੈਕਟਰ ਆਪਣੇ ਵਤੀਰੇ ਲਈ ਮਾਫ਼ੀ ਨਹੀਂ ਮੰਗਦਾ ਅਤੇ ਬਣਦੇ ਹੱਕ ਨਹੀਂ ਮਿਲਦੇ, ਸੰਘਰਸ਼ ਜਾਰੀ ਰਹੇਗਾ। ਮੰਗਾਂ ਨਾ ਮੰਨੇ ਜਾਣ ਦੀ ਸੂਰਤ ‘ਚ ਅਗਲੇ ਹਫ਼ਤੇ ਤੋਂ ਵੱਖ-ਵੱਖ ਕਾਲਜਾਂ ਅਤੇ ਕੈਂਪਸਾਂ ਨੂੰ ਪੱਕੇ ਤੌਰ ‘ਤੇ ਬੰਦ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ।