ਵਿਸ਼ੇਸ਼ ਬੱਚਿਆਂ ਲਈ ਹਾਲ ਦਾ ਨਿਰਮਾਣ ਸ਼ੁਰੂ
ਵਿਸ਼ੇਸ਼ ਬੱਚਿਆਂ ਲਈ ਹਾਲ ਦੇ ਨਿਰਮਾਣ ਦੀ ਸ਼ੁਰੂਆਤ ਹੋਈ
Publish Date: Sat, 21 Feb 2026 05:12 PM (IST)
Updated Date: Sat, 21 Feb 2026 05:15 PM (IST)

- ਗ੍ਰਾਂਟ ਲਈ ਐੱਮਪੀ ਡਾ. ਅਮਰ ਸਿੰਘ ਦਾ ਕੀਤਾ ਧੰਨਵਾਦ ਤੇ ਪੰਜਾਬ ਸਰਕਾਰ ਨੂੰ ਕੀਤੀ ਮਦਦ ਦੀ ਅਪੀਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਕਨਫੈੱਡਰੇਸ਼ਨ ਫਾਰ ਚੈਲੰਜਡ ਵੱਲੋਂ ਪਿੰਡ ਫਤਿਹਪੁਰ ਅਰਾਈਆਂ ਵਿਖੇ ਵਿਸ਼ੇਸ਼ ਬੱਚਿਆਂ ਦੇ ਵਿਕਾਸ ਲਈ ਚਲਾਏ ਜਾ ਰਹੇ ਸਰਿਜਨ ਡੇ ਕੇਅਰ ਸੈਂਟਰ ਵਿਖੇ ਅਰਦਾਸ ਉਪਰੰਤ ਹਾਲ ਦੇ ਨਿਰਮਾਣ ਦੀ ਸ਼ੁਰੂਆਤ ਖ਼ਾਸ ਮਹਿਮਾਨ ਸਮਾਜ ਸੇਵੀ ਨਕੇਸ਼ ਜਿੰਦਲ ਤੇ ਕੌਂਸਲਰ ਰਜਨੀ ਟੁਲਾਨੀ ਅਤੇ ਸੰਸਥਾ ਦੇ ਪ੍ਰਧਾਨ ਮਨਮੋਹਨ ਜਰਗਰ ਵੱਲੋਂ ਟੱਕ ਲਗਾ ਕੇ ਕੀਤੀ ਗਈ। ਪ੍ਰਧਾਨ ਮਨਮੋਹਨ ਜਰਗਰ ਨੇ ਦੱਸਿਆ ਕਿ ਇਸ ਹਾਲ ਦੇ ਨਿਰਮਾਣ ਤੇ 35 ਲੱਖ ਰੁਪਏ ਖ਼ਰਚ ਆਉਣਗੇ। ਉਨ੍ਹਾਂ 5 ਲੱਖ ਦੀ ਗ੍ਰਾਂਟ ਭੇਜਣ ਲਈ ਸੰਸਦ ਮੈਂਬਰ ਡਾ. ਅਮਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਹਾਲ ਦੀ ਛੱਤ ਦਾ ਇਸਤੇਮਾਲ ਬੱਚਿਆਂ ਦੇ ਖੇਡ ਮੈਦਾਨ ਦੇ ਤੌਰ ਤੇ ਕੀਤਾ ਜਾਵੇਗਾ ਜਦੋਂ ਕਿ ਇਸ ਦੇ ਅੰਦਰ ਸੱਭਿਆਚਾਰਕ ਤੇ ਹੋਰ ਸਰਗਰਮੀਆਂ ਕੀਤੀਆਂ ਜਾਣਗੀਆਂ। ਜਰਗਰ ਨੇ ਦੱਸਿਆ ਕਿ ਕੇਂਦਰ ਦੇ ਵਿਕਾਸ ਕਾਰਜਾਂ ਲਈ ਇੱਕ ਮੰਗ ਪੱਤਰ ਵਿਧਾਇਕ ਰੁਪਿੰਦਰ ਸਿੰਘ ਹੈਪੀ ਰਾਹੀਂ ਵੀ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਜਲਦੀ ਆਰਥਿਕ ਮਦਦ ਭੇਜਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਮਾਜ ਸੇਵੀ ਨਕੇਸ਼ ਜਿੰਦਲ ਨੇ ਪ੍ਰਧਾਨ ਮਨਮੋਹਨ ਜਰਗਰ ਦੀ ਸ਼ਲਾਘਾ ਕਰਦਿਆਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆ ਕੇ ਮਦਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਅਸ਼ੋਕ ਟੁਲਾਨੀ, ਰਮੇਸ਼ ਕੁਮਾਰ ਸੀਆਰ, ਸਰਪੰਚ ਰਵਿੰਦਰ ਸਿੰਘ, ਬਲਵਿੰਦਰ ਸਿੰਘ, ਲਾਲ ਸਿੰਘ, ਕਿਰਨ ਵਰਮਾ, ਪੰਚ ਹੰਸਰਾਜ ਸਿੰਘ, ਜੰਗ ਸਿੰਘ ਤੇ ਮਿੰਟੂ ਸਿੰਘ, ਸ਼ਮੀ ਮਲਹੋਤਰਾ, ਸਤਨਾਮ ਸਿੰਘ, ਰਵਿੰਦਰ ਸਿੰਘ, ਵਿਨਾਯਕ ਮੌਦਗਿਲ, ਮਨਮਿੰਦਰ ਸਿੰਘ, ਗਗਨਦੀਪ ਕੌਰ, ਰਜਨੀ, ਜਸਵੰਤ ਸਿੰਘ, ਸੁਖਵਿੰਦਰ ਕੌਰ, ਅਨਿਲ ਸ਼ਰਮਾ, ਅਨਿਲ ਲੂੰਬਾ, ਸੁਖਵਿੰਦਰ ਸਿੰਘ, ਰਾਜਵੀਰ ਕੌਰ ਪ੍ਰਿੰਸੀਪਲ, ਭੁਪਿੰਦਰ ਸਿੰਘ, ਮਨਪ੍ਰੀਤ ਸਿੰਘ ਮਨੂੰ, ਅੱਛਰ ਸਿੰਘ ਆਦਿ ਮੌਜੂਦ ਸਨ।