- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਹਿੰਦ ਦੇ ਵਾਰਡ ਨੰਬਰ 16 ’ਚ 2.25 ਲੱਖ ਦੀ ਲਾਗਤ ਨਾਲ ਗਲੀ ਦਾ ਨਿਰਮਾਣ ਸ਼ੁਰੂ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਰਹਿੰਦ ਦੇ ਵਾਰਡ ਨੰਬਰ 16 ’ਚ ਵਿਕਾਸ ਕਾਰਜਾਂ ਤਹਿਤ ਨਵੀਂ ਗਲੀ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ, ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਕੌਂਸਲਰ ਐਡਵੋਕੇਟ ਰਾਜੇਸ਼ ਉੱਪਲ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਗਲੀ ’ਤੇ ਲਗਭਗ 2.25 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਸ ਤੋਂ ਪਹਿਲਾਂ ਵੀ ਵਿਸ਼ਨੂੰ ਬੇਕਰੀ ਅਤੇ ਸੂਰੀ ਅੰਕਲ ਵਾਲੀ ਗਲੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਦਕਿ ਰਾਣਾ ਹਸਪਤਾਲ ਨੇੜਲੀ ਗਲੀ ਦਾ ਟੈਂਡਰ ਵੀ ਜਲਦ ਲੱਗ ਰਿਹਾ ਹੈ। ਨਗਰ ਕੌਂਸਲ ਦੀ ਮੀਟਿੰਗ ਦੌਰਾਨ ਪੂਰੇ ਵਾਰਡ ਦੀਆਂ ਪੁਰਾਣੀਆਂ ਗਲੀਆਂ ਦੀ ਮੁਰੰਮਤ ਅਤੇ ਨਵੀਆਂ ਦੇ ਨਿਰਮਾਣ ਲਈ ਟੈਂਡਰ ਮਨਜ਼ੂਰ ਹੋ ਚੁੱਕੇ ਹਨ। ਲੰਮੇ ਸਮੇਂ ਤੋਂ ਲਟਕਦੀ ਮੰਗ ਪੂਰੀ ਹੋਣ ’ਤੇ ਵਾਰਡ ਨਿਵਾਸੀਆਂ ਨੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਐਮਸੀ ਰਾਜੇਸ਼ ਉੱਪਲ ਦਾ ਧੰਨਵਾਦ ਕੀਤਾ। ਇਸ ਮੌਕੇ ਜਗਦੀਸ਼ ਸੂਰੀ, ਪਵਨ ਪਾਲ ਸਿੰਘ, ਸ਼ਿਵਮ ਸੂਦ, ਜਸਪ੍ਰੀਤ ਸਿੰਘ, ਰਣਧੀਰ ਸਿੰਘ, ਅਨਮੋਲ ਗਿਰਧਰ, ਯੂਥ ਪ੍ਰਧਾਨ ਹਿਤੇਸ਼ ਉੱਪਲ, ਪੁਸ਼ਪਾ ਦੇਵੀ, ਰਿਤੂ ਪੁਰੀ, ਨਰਿੰਦਰਪਾਲ ਕੌਰ, ਮਨਵਿੰਦਰ ਕੌਰ, ਵਿਧੂ, ਸੁਮਨ ਸੂਦ, ਅਨੀਤਾ ਸੂਦ, ਨੇਹਾ ਸੂਦ, ਆਸ਼ਾ ਰਾਣੀ, ਕਮਲਪ੍ਰੀਤ ਕੌਰ ਅਤੇ ਨਵਨੀਤ ਕੌਰ ਮੌਜੂਦ ਸਨ।