- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਗੁਜਰੀ ਕਾਲਜ ’ਚ ਸਫ਼ਾਈ ਹੀ ਸੇਵਾ’ ਮੁਹਿੰਮ ਸ਼ੁਰੂ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਬਾਟਨੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਸਫ਼ਾਈ ਹੀ ਸੇਵਾ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ’ਚ ਐਮਐਸਸੀ ਬਾਟਨੀ, ਬੀਐਸਸੀ ਐਗਰੀਕਲਚਰ, ਬੀਐਸਸੀ ਮੈਡੀਕਲ ਅਤੇ ਬੀਐਸਸੀ ਬਾਇਓਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਵਿਦਿਆਰਥੀਆਂ ’ਚ ਸਫ਼ਾਈ, ਵਾਤਾਵਰਣ ਸੰਭਾਲ ਅਤੇ ਕੂੜਾ ਪ੍ਰਬੰਧਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰੇਗੀ। ਮੁੱਖ ਬੁਲਾਰੇ ਡਾ. ਜੁਝਾਰ ਸਿੰਘ ਨੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਵਿਸ਼ੇ ’ਤੇ ਲੈਕਚਰ ਦਿੰਦਿਆਂ ਕੂੜੇ ਦੇ ਵਾਤਾਵਰਣ ਅਤੇ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਖ਼ਤਰਨਾਕ ਕੂੜੇ ਦੇ ਨਿਪਟਾਰੇ ਅਤੇ ਪ੍ਰਦੂਸ਼ਣ ਘਟਾਉਣ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਵਿਭਾਗ ਮੁਖੀ ਡਾ. ਲਵਨੀਤ ਕੌਰ ਨੇ ਦੱਸਿਆ ਕਿ 2 ਅਕਤੂਬਰ ਤੱਕ ਚੱਲਣ ਵਾਲੀ ਇਸ ਮੁਹਿੰਮ ਤਹਿਤ ਕੈਂਪਸ ਦੀ ਸਫ਼ਾਈ, ਸਫ਼ਾਈ ਕਰਮਚਾਰੀਆਂ ਦੀ ਸਿਹਤ ਜਾਂਚ, ਸਨਮਾਨ ਸਮਾਗਮ, ‘ਵੇਸਟ-ਟੂ-ਵੈਲਥ’ ਗਤੀਵਿਧੀਆਂ, ਮੁਕਾਬਲੇ ਅਤੇ ਪੌਦੇ ਲਗਾਉਣ ਦੇ ਪ੍ਰੋਗਰਾਮ ਕਰਵਾਏ ਜਾਣਗੇ। ਅਖੀਰ ’ਚ ਡਾ. ਵਿਜੇ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਨੀਤੂ ਤ੍ਰੇਹਨ, ਡਾ. ਗੁਰਮੀਤ ਸਿੰਘ, ਡਾ. ਪਿੰਕੂ ਸਿੰਘ, ਡਾ. ਹਰਲੀਨ ਕੌਰ, ਡਾ. ਪ੍ਰਦੀਪ ਕੁਮਾਰ ਅਤੇ ਪ੍ਰੋ. ਅਨਮੋਲ ਕੌਰ ਵੀ ਮੌਜੂਦ ਸਨ।