- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੇਤਨਾ ਮਾਰਚ ਰੇਲਗੱਡੀ ਰਾਹੀਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਹਾੜੇ ਅਤੇ 27ਵੇਂ ਚੇਤਨਾ ਮਾਰਚ ਨੂੰ ਸਮਰਪਿਤ ਵਿਸ਼ੇਸ਼ ਯਾਤਰਾ ਰੇਲਗੱਡੀ ਨੂੰ ਰੇਲਵੇ ਸਟੇਸ਼ਨ ਸਰਹਿੰਦ ਤੋਂ ਸਾਬਕਾ ਕੈਬਨਿਟ ਮੰਤਰੀ ਡਾ. ਹਰਬੰਸ ਲਾਲ ਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਟਰੱਸਟ ਦੇ ਪ੍ਰਧਾਨ ਨੰਬਰਦਾਰ ਮੋਹਣ ਸਿੰਘ ਚੁੰਨੀ ਖ਼ੁਰਦ ਸਮੇਤ ਹੋਰ ਸ਼ਖ਼ਸੀਅਤਾਂ ਨੇ ਹਰੀ ਝੰਡੀ ਦਿਖਾ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਕੀਤਾ। ਇਹ ਯਾਤਰਾ ਤਖ਼ਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋਈ ਹੈ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ 6 ਸਤੰਬਰ ਨੂੰ ਵਾਪਸ ਅੰਮ੍ਰਿਤਸਰ ਸਾਹਿਬ ਪੁੱਜੇਗੀ। ਇਸ ਮੌਕੇ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਟਰੱਸਟ ਦੇ ਆਗੂਆਂ ਨੇ ਸੰਗਤ ਦੀ ਹੌਸਲਾ ਅਫ਼ਜ਼ਾਈ ਕਰਨ ਅਤੇ ਰੇਲਗੱਡੀ ਦੀ ਬੁਕਿੰਗ ਦੌਰਾਨ ਦਿੱਤੇ ਸਹਿਯੋਗ ਲਈ ਡਾ. ਹਰਬੰਸ ਲਾਲ ਦਾ ਧੰਨਵਾਦ ਕੀਤਾ। ਆਗੂਆਂ ਨੇ ਕਿਹਾ ਕਿ ਡਾ. ਹਰਬੰਸ ਲਾਲ ਵੱਲੋਂ ਦੇਰ ਰਾਤ 1 ਵਜੇ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਈ ਸੰਗਤ ਨਾਲ ਮੁਲਾਕਾਤ ਕਰਨਾ ਸ਼ਲਾਘਾਯੋਗ ਹੈ। ਇਸ ਮੌਕੇ ਗੁਰਬਖ਼ਸ਼ੀਸ਼ ਸਿੰਘ ਪਟਿਆਲਾ, ਸਤਵੀਰ ਸਿੰਘ ਖੰਨਾ, ਰਘਵੀਰ ਸਿੰਘ ਬਡਲਾ, ਪਰਮਜੀਤ ਸਿੰਘ ਨਾਭਾ, ਐਡਵੋਕੇਟ ਕਮਲਜੀਤ ਸਿੰਘ ਮੱਟੂ ਸਰਹਿੰਦ, ਗੁਰਮੀਤ ਸਿੰਘ ਕੰਜਲਮਾਜਰਾ, ਬਲਦੇਵ ਸਿੰਘ ਚੋਰਵਾਲਾ, ਜਗਵੀਰ ਸਿੰਘ ਤਰਖੇੜੀ, ਰਣਜੀਤ ਸਿੰਘ ਝਾਮਪੁਰ, ਨਵਦੀਪ ਸਿੰਘ ਚੁੰਨੀ ਖ਼ੁਰਦ, ਭੁਪਿੰਦਰ ਸਿੰਘ ਖੰਨਾ, ਗੁਰਮੇਲ ਸਿੰਘ ਅਮਲੋਹ, ਗੁਰਦਿੱਤ ਸਿੰਘ, ਜਸਵੰਤ ਸਿੰਘ, ਸੁਨੀਤਾ ਰਾਣੀ, ਜਸਵੀਰ ਕੌਰ, ਮਨਦੀਪ ਕੌਰ, ਦਲਜੀਤ ਕੌਰ, ਕੁਲਦੀਪ ਕੌਰ, ਰਣਧੀਰ ਕੌਰ, ਮਨਜੀਤ ਕੌਰ, ਗੁਰਮੇਲ ਸਿੰਘ ਪਤਾਰਸੀ ਕਲਾਂ, ਸੁਖਵੀਰ ਸਿੰਘ ਅਤੇ ਗੁਰਦੀਪ ਸਿੰਘ ਸਮੇਤ ਸੰਗਤ ਮੌਜੂਦ ਸਨ।