ਸਿਆਸੀ ਲਾਲਸਾ ਖ਼ਾਤਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਗ਼ੀ ਹੋਏ ਚੰਦੂਮਾਜਰਾ : ਖਾਲਸਪੁਰ, ਮਾਧੋਪੁਰ ਸਿਆਸੀ ਲਾਲਸਾ ਖ਼ਾਤਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਗ਼ੀ ਹੋਏ ਚੰਦੂਮਾਜਰਾ : ਖਾਲਸਪੁਰ, ਮਾਧੋਪੁਰ
Publish Date: Fri, 06 Nov 2026 04:43 PM (IST)
Updated Date: Fri, 06 Nov 2026 04:44 PM (IST)
ਫ਼ਾਈਲ : 3 ਫਤਹਿਗੜ੍ਹ ਸਾਹਿਬ ਵਿਖੇ ਅਕਾਲੀ ਦਲ ਪੁਨਰ-ਸੁਰਜੀਤ ਦੀ ਮੀਟਿੰਗ ਦੌਰਾਨ ਹਾਜ਼ਰ ਸੀਨੀਅਰ ਆਗੂ ਅਤੇ ਵਰਕਰ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਖਾਲਸਪੁਰ ਅਤੇ ਐਸਸੀ ਵਿੰਗ ਦੇ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਦੋਸ਼ ਲਾਇਆ ਕਿ ਰਾਜਨੀਤਿਕ ਲਾਲਸਾ ਤਹਿਤ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਤੋਂ ਆਖ਼ਰ ਬਾਗ਼ੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਲਾਗੂ ‘ਇੱਕ ਪਰਿਵਾਰ, ਇੱਕ ਟਿਕਟ’ ਦੇ ਸਿਧਾਂਤ ਕਾਰਨ ਚੰਦੂਮਾਜਰਾ ਪਰਿਵਾਰ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਪਾਰਟੀ ਅੰਦਰ ਸਿਆਸੀ ਤੌਰ ’ਤੇ ਐਡਜਸਟ ਕਰਨਾ ਸੰਭਵ ਨਹੀਂ ਸੀ। ਪਾਰਟੀ ਪਰਿਵਾਰਵਾਦ ਦੀ ਬਜਾਏ ਜਥੇਬੰਦਕ ਸਿਧਾਂਤਾਂ ਅਤੇ ਸਮੂਹਿਕ ਲੀਡਰਸ਼ਿਪ ਨੂੰ ਤਰਜੀਹ ਦੇ ਰਹੀ ਸੀ, ਜੋ ਚੰਦੂਮਾਜਰਾ ਪਰਿਵਾਰ ਲਈ ਸਹਿਣ ਕਰਨਾ ਮੁਸ਼ਕਲ ਸੀ। ਇਸੇ ਦੌਰਾਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਾਰਟੀ ਵਰਕਰਾਂ ਅਤੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਾਥੀਆਂ ਵੱਲੋਂ ਫਤਹਿਗੜ੍ਹ ਸਾਹਿਬ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਸਮੂਹ ਆਗੂਆਂ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ’ਚ ਪੂਰਨ ਭਰੋਸਾ ਪ੍ਰਗਟਾਇਆ ਅਤੇ 2 ਦਸੰਬਰ ਦੇ ਹੁਕਮਨਾਮਿਆਂ ਦੀ ਰੌਸ਼ਨੀ ’ਚ ਪਾਰਟੀ ਨਾਲ ਚੱਟਾਨ ਵਾਂਗ ਖੜ੍ਹੇ ਰਹਿਣ ਦਾ ਅਹਿਦ ਲਿਆ। ਉਨ੍ਹਾਂ ਕਿਹਾ ਕਿ ਪੰਥਕ ਏਕਤਾ ਦਾ ਆਧਾਰ ਸਿਧਾਂਤਾਂ, ਕੁਰਬਾਨੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਪ੍ਰਤੀ ਸਮਰਪਣ ਹੋਣਾ ਚਾਹੀਦਾ ਹੈ, ਨਾ ਕਿ ਪਰਿਵਾਰਵਾਦ। ਇਸ ਮੌਕੇ ਜਥੇਦਾਰ ਹਰੀ ਸਿੰਘ ਚਮਕ, ਜਗਦੀਸ਼ ਸਿੰਘ ਬੈਂਸ, ਨਿਰਮਲ ਸਿੰਘ ਸ਼ਾਦੀਪੁਰ, ਮਲਕੀਤ ਸਿੰਘ ਰੈਲੋ, ਜਸਵੀਰ ਸਿੰਘ ਸ਼ਹੀਦਗੜ੍ਹ, ਰਕੇਸ਼ ਕੁਮਾਰ, ਜਗਤਾਰ ਸਿੰਘ ਭੱਟੀਆਂ, ਗੁਰਇਕਬਾਲ ਸਿੰਘ, ਮਾਸਟਰ ਸੁਖਦੀਪ ਸਿੰਘ, ਲਖਵਿੰਦਰ ਸਿੰਘ, ਅਮਰਜੀਤ ਸਿੰਘ, ਕੇਸਰ ਸਿੰਘ, ਜਥੇਦਾਰ ਤਰਸੇਮ ਸਿੰਘ ਭਟਮਾਜਰਾ, ਜਗਜੀਤ ਸਿੰਘ ਰਾਣਾ, ਭਗਤ ਸਿੰਘ ਪੰਜਕੋਹਾ, ਮੇਜਰ ਸਿੰਘ ਸ਼ਹੀਦਗੜ੍ਹ, ਦਰਸ਼ਨ ਸਿੰਘ ਅਨਾਇਤਪੁਰਾ, ਨਸੀਬ ਸਿੰਘ ਗੜੋਲੀਆਂ, ਅਜੀਤ ਸਿੰਘ ਮੱਕੜ, ਰਾਜੇਸ਼ ਸਿੰਗਲਾ, ਗੁਰਿੰਦਰ ਪਾਲ ਸਿੰਘ, ਗੁਰਵਿੰਦਰ ਸਿੰਘ ਝਾਂਮਪੁਰ, ਜਥੇਦਾਰ ਤਰਲੋਕ ਸਿੰਘ, ਐਡਵੋਕੇਟ ਅਮਰਜੀਤ ਸਿੰਘ ਖਾਨਪੁਰ, ਅਜਮੇਰ ਸਿੰਘ ਬਡਲਾ, ਗੁਰਵੰਤ ਸਿੰਘ ਖਮਾਣੋ ਕਲਾਂ, ਦਰਬਾਰਾ ਸਿੰਘ ਸਰਹੰਦ ਅਤੇ ਗੁਰਵਿੰਦਰ ਸਿੰਘ ਗੜੋਲੀਆਂ ਹਾਜ਼ਰ ਸਨ।