- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਲੀਨਾ ਖੁਰਦ ਵਿਖੇ ਨਵਾਂ ਬਣਿਆ ਸੂਆ ਟੁੱਟਣ ਕਾਰਨ ਸਾਢੇ 12 ਏਕੜ ਝੋਨੇ ਦੀ ਫ਼ਸਲ ਖ਼ਰਾਬ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਹਲਕਾ ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਪਿੰਡ ਨਲੀਨਾ ਖੁਰਦ ਵਿਖੇ ਕਰੀਬ 6 ਮਹੀਨੇ ਪਹਿਲਾਂ ਬਣਿਆ ਇਕ ਸੂਆ ਅਚਾਨਕ ਟੁੱਟ ਗਿਆ। ਸੂਏ ਦਾ ਪਾਣੀ ਖੇਤਾਂ ’ਚ ਭਰ ਜਾਣ ਕਾਰਨ ਕਰੀਬ 12.50 ਏਕੜ ਝੋਨੇ ਦੀ ਪੱਕੀ ਹੋਈ ਫ਼ਸਲ ਪੂਰੀ ਤਰ੍ਹਾਂ ਖ਼ਰਾਬ ਹੋ ਗਈ। ਇਸ ਕਾਰਨ ਕਿਸਾਨ ਮਨਦੀਪ ਸਿੰਘ ਦੀ ਕਰੀਬ ਡੇਢ ਏਕੜ, ਗੁਰਵਿੰਦਰ ਸਿੰਘ ਦੀ ਕਰੀਬ ਢਾਈ ਏਕੜ, ਅਜੈਬ ਸਿੰਘ ਦੀ ਕਰੀਬ 2 ਏਕੜ ਅਤੇ ਅੰਮ੍ਰਿਤ ਪਾਲ ਸਿੰਘ ਦੀ 4 ਏਕੜ ਫ਼ਸਲ ਬਰਬਾਦ ਹੋ ਗਈ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸ਼ਰਮਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਚਤਰ ਸਿੰਘ ਅਤੇ ਪੀੜਤ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ’ਚੋਂ ਲੰਘਦੇ ਸੂਏ ’ਚ ਪਾੜ ਪੈ ਗਿਆ। ਉਨ੍ਹਾਂ ਦੱਸਿਆ ਕਿ ਪੀੜਤ ਕਿਸਾਨਾਂ ਨੇ ਅੱਜ ਹੀ ਆਪਣੀ ਝੋਨੇ ਦੀ ਫ਼ਸਲ ਦੀ ਕਟਾਈ ਕਰਨੀ ਸੀ, ਪਰ ਇਸ ਅਣਕਿਆਸੀ ਘਟਨਾ ਕਾਰਨ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫਿਰ ਗਿਆ।