- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਬ੍ਰਾਹਮਣ ਸਭਾ ਸਰਹਿੰਦ ਦੀ ਮੀਟਿੰਗ, ਧਰਮ ਤੇ ਸੱਭਿਆਚਾਰ ਨਾਲ ਜੋੜਨ ਲਈ ਹੋਣਗੇ ਵਿਸ਼ੇਸ਼ ਉਪਰਾਲੇ : ਰਤਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੀ ਬ੍ਰਾਹਮਣ ਸਭਾ ਸਰਹਿੰਦ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਵਰਿੰਦਰ ਰਤਨ ਦੀ ਅਗਵਾਈ ਹੇਠ ਸਰਹਿੰਦ ਮੰਡੀ ਵਿਖੇ ਹੋਈ। ਇਸ ਮੌਕੇ ਪ੍ਰਧਾਨ ਵਰਿੰਦਰ ਰਤਨ ਨੇ ਕਿਹਾ ਕਿ ਬ੍ਰਾਹਮਣ ਸਭਾ ਹਮੇਸ਼ਾ ਹੀ ਸਮਾਜ ਭਲਾਈ, ਮਾਨਵਤਾ ਦੀ ਸੇਵਾ ਤੇ ਲੋੜਵੰਦਾਂ ਦੀ ਮਦਦ ਕਰਨ ਦਾ ਕੰਮ ਕਰਦੀ ਆ ਰਹੀ ਹੈ, ਜਿਵੇਂ ਕਿ ਨੌਜਵਾਨਾਂ ਨੂੰ ਧਰਮ ਦੇ ਨਾਲ ਜੋੜਨ ਲਈ ਧਾਰਮਿਕ ਸਮਾਗਮ ਤੇ ਯਾਤਰਾਵਾਂ, ਸਿਹਤ ਸਹੂਲਤ ’ਚ ਮੈਡੀਕਲ ਚੈਕਅਪ ਕੈਂਪ, ਫਿਜ਼ੀਓਥੈਰੇਪੀ ਕੈਂਪ ਤੇ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਫਲਦਾਰ ਤੇ ਛਾਂਦਾਰ ਬੂਟੇ ਲਗਾਉਣ ਤੋਂ ਇਲਾਵਾ ਪੜ੍ਹਾਈ, ਖੇਡਾਂ ਤੇ ਲੋੜਵੰਦ ਬੱਚਿਆਂ ਦੇ ਵਿਆਹ ਲਈ ਮਾਲੀ ਸਹਾਇਤਾ ਆਦਿ ਨਾਲ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਸਭਾ ਵੱਲੋਂ ਨਵੇਂ ਫ਼ੈਸਲੇ ਕੀਤੇ ਗਏ ਹਨ, ਜਿਨ੍ਹਾਂ ’ਚ ਨਵੇਂ ਸਾਲ ਦੇ ਮੌਕੇ ਸੁੰਦਰ ਕਾਂਡ ਦੇ ਪਾਠ ਕਰਵਾਏ ਜਾਣਗੇ ਤੇ ਪਰਿਵਾਰ ਮਿਲਣੀ ਹੋਵੇਗੀ। ਸ਼੍ਰੀ ਰਾਮ ਨਾਮ ਲਿਖਣ ਲਈ ਕਾਪੀਆਂ ਦੀ ਵੰਡ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਸ੍ਰੀ ਹਨੂੰਮਾਨ ਅੰਸ ਫ਼ਿਲਮ ਦਿਖਾਈ ਜਾਵੇਗੀ, ਜਿਸ ਨਾਲ ਪਰਿਵਾਰਾਂ ’ਚ ਆਪਸੀ ਸਾਂਝ ਤੇ ਆਪਣੇ ਧਰਮ ਪ੍ਰਤੀ ਹੋਰ ਮਜ਼ਬੂਤ ਬਣਨ ’ਚ ਬਲ ਮਿਲੇਗਾ। ਇਸ ਮੌਕੇ ਵਰਿੰਦਰ ਰਤਨ, ਰਾਮ ਨਾਥ ਸ਼ਰਮਾ, ਸੁਰੇਸ਼ ਭਾਰਦਵਾਜ, ਸੁਰਿੰਦਰ ਭਾਰਦਵਾਜ, ਰਾਜਕੁਮਾਰ, ਸੰਜੇ ਐਗਰੀਸ, ਵਰਿੰਦਰ ਕੁਮਾਰ, ਸਤਿੰਦਰ ਨਾਥ, ਕੁਲਦੀਪ ਭਾਰਦਵਾਜ, ਰਜੀਵ ਸ਼ਰਮਾ, ਪਵਨ ਕਾਪਿਲ, ਐਡਵੋਕੇਟ ਨਰਿੰਦਰ ਸ਼ਰਮਾ, ਅਨਿਲ ਅਤਰੀ, ਅਸ਼ੋਕ ਕੁਮਾਰ, ਚਰਨਜੀਤ ਸ਼ਰਮਾ, ਚੰਨਾ, ਰਾਮ ਰੱਖਾ, ਐਡਵੋਕੇਟ ਨਵਨੀਤ ਭਾਰਤਵਾਜ, ਵਿਜੇ ਸ਼ਰਮਾ, ਰਾਮ ਨੀਲ ਸ਼ਰਮਾ, ਰਵਿੰਦਰ ਕੁਮਾਰ ਬਾਲੀ, ਤਰਸੇਮ ਸ਼ਰਮਾ, ਕ੍ਰਿਸ਼ਨ ਭਾਰਦਵਾਜ, ਰਵਿੰਦਰ ਮੋਹਨ, ਰਾਮਨਾਥ ਸ਼ਰਮਾ ਤੇ ਧੀਰਜਮੋਨ ਤੋਂ ਇਲਾਵਾ ਵੱਡੀ ਗਿਣਤੀ ’ਚ ਮੈਂਬਰ ਹਾਜ਼ਰ ਸਨ।