- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਆਗੂਆਂ ਤੇ ਵਰਕਰਾਂ ਨੇ ਉਤਸ਼ਾਹ ਨਾਲ ਸੁਣਿਆ ਪ੍ਰਧਾਨ ਮੰਤਰੀ ਦਾ ‘ਮਨ ਕੀ ਬਾਤ’ ਪ੍ਰੋਗਰਾਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਭਾਜਪਾ ਪੰਜਾਬ ਦੇ ਸੂਬਾ ਸੈੱਲ ਕੋ-ਆਰਡੀਨੇਟਰ ਤੇ ਹਲਕਾ ਇੰਚਾਰਜ ਅਮਲੋਹ ਕੰਵਰਵੀਰ ਸਿੰਘ ਟੌਹੜਾ ਦੇ ਦਫ਼ਤਰ ’ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਸਮੂਹ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਉਤਸ਼ਾਹ ਨਾਲ ਸੁਣਿਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੀ ਤਰੱਕੀ, ਵਿਕਾਸ ਤੇ ਲੋਕ-ਭਲਾਈ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਮੋਗਾ ਜ਼ਿਲ੍ਹੇ ਨਾਲ ਸਬੰਧਤ ਮਹਾਨ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਯੋਗਦਾਨ ਨੂੰ ਵੀ ਯਾਦ ਕੀਤਾ। ਇਸ ਮੌਕੇ ਕੰਵਰਵੀਰ ਸਿੰਘ ਟੌਹੜਾ ਨੇ ਕਿਹਾ ਕਿ ਪ੍ਰੋਗਰਾਮ ਰਾਹੀਂ ਦੇਸ਼ ਦੀ ਤਰੱਕੀ ਤੇ ਵਿਰਸੇ ਨੂੰ ਸੰਭਾਲਣ ਪ੍ਰਤੀ ਪ੍ਰਧਾਨ ਮੰਤਰੀ ਦੇ ਦ੍ਰਿੜ੍ਹ ਸੰਕਲਪ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਦਾ ਹੈ। ਇਸ ਦੌਰਾਨ ਰਵਿੰਦਰ ਸਿੰਘ ਪਦਮ, ਲਾਲ ਸਿੰਘ ਲਾਲੀ, ਮਨਦੀਪ ਸਿੰਘ, ਰਾਜੀਵ ਵਰਮਾ, ਸਨੀ ਗੋਇਲ, ਅਮਰਿੰਦਰ ਮਾਕਨ, ਡਾ. ਮੰਨਤ ਸਿੰਘ, ਰਾਜਨ ਕੱਕੜ, ਖੁਸ਼ਵਿੰਦਰ, ਗੁਰਮਨ ਢੀਂਡਸਾ, ਹਿਤੇਸ਼ ਗਾਵਰੀ, ਡਾ. ਅਮਰੀਕ ਧਰਮਗੜ੍ਹ, ਪ੍ਰਕਾਸ਼ ਸਿੰਘ ਹਰੀਪੁਰ, ਆਸ਼ੀਸ਼ ਵਰਮਾ, ਸੰਜੇ ਠਾਕੁਰ, ਕੁਲਜੀਤ ਔਜਲਾ, ਰਾਜੇਸ਼ ਗੁਪਤਾ, ਦਲੀਪ ਗੁਪਤਾ, ਰਾਜੀਵ ਸਿੰਗਲਾ, ਗਗਨ ਖੁੱਲਰ, ਦੀਪਿਕਾ ਗਰਗ, ਮਨੂ ਧੀਮਾਨ ਆਦਿ ਹਾਜ਼ਰ ਸਨ।