ਵਕੀਲ ਭਾਈਚਾਰੇ ਵੱਲੋਂ ਭਾਜਪਾ ਆਗੂ ਚੀਮਾ ਦਾ ਸਨਮਾਨ ਵਕੀਲ ਭਾਈਚਾਰੇ ਵੱਲੋਂ ਭਾਜਪਾ ਆਗੂ ਗੁਰਮੀਤ ਸਿੰਘ ਸੋਨੂ ਚੀਮਾ ਦਾ ਸਨਮਾਨ
Publish Date: Thu, 29 Oct 2026 05:29 PM (IST)
Updated Date: Thu, 29 Oct 2026 05:31 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਭਾਰਤੀ ਜਨਤਾ ਪਾਰਟੀ ਪੰਜਾਬ ਕਿਸਾਨ ਸੈੱਲ ਦੇ ਬੁਲਾਰੇ ਗੁਰਮੀਤ ਸਿੰਘ ਸੋਨੂ ਚੀਮਾ ਨੂੰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਦੀ ਅਗਵਾਈ ਹੇਠ ਵਕੀਲ ਭਾਈਚਾਰੇ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਸੋਨੂ ਚੀਮਾ ਨੇ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਹੌਸਲਾ ਹੀ ਉਨ੍ਹਾਂ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਉਹ ਸਮਾਜ ਭਲਾਈ ਅਤੇ ਹਰ ਵਰਗ ਦੇ ਹੱਕਾਂ ਦੀ ਆਵਾਜ਼ ਉਠਾਉਣ ਲਈ ਪੂਰੀ ਇਮਾਨਦਾਰੀ ਨਾਲ ਯਤਨਸ਼ੀਲ ਰਹਿਣਗੇ। ਵਕੀਲ ਭਾਈਚਾਰੇ ਨੇ ਕਿਹਾ ਕਿ ਗੁਰਮੀਤ ਸਿੰਘ ਸੋਨੂ ਚੀਮਾ ਦਾ ਪਰਿਵਾਰ ਲੰਮੇ ਸਮੇਂ ਤੋਂ ਲੋਕ ਸੇਵਾ ਨੂੰ ਸਮਰਪਿਤ ਰਿਹਾ ਹੈ। ਉਨ੍ਹਾਂ ਦੇ ਦਾਦਾ ਰਣਧੀਰ ਸਿੰਘ ਚੀਮਾ ਅਤੇ ਪਿਤਾ ਜਗਦੀਪ ਸਿੰਘ ਚੀਮਾ ਨੇ ਲੋਕ ਸੇਵਾ ’ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਸੋਨੂ ਚੀਮਾ ਵੀ ਪਰਿਵਾਰਕ ਰਵਾਇਤਾਂ ਨੂੰ ਅੱਗੇ ਤੋਰ ਰਹੇ ਹਨ। ਸਮਾਜ ਸੇਵਾ ਲਈ ਸਮਰਪਿਤ ਸ਼ਖ਼ਸੀਅਤਾਂ ਦਾ ਸਨਮਾਨ ਕਰਨਾ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਸੀਨੀਅਰ ਐਡਵੋਕੇਟ ਕੁਲਵੰਤ ਸਿੰਘ ਖੇੜਾ, ਸਾਬਕਾ ਚੇਅਰਮੈਨ ਬਰਿੰਦਰ ਸਿੰਘ ਸੋਢੀ, ਐਡਵੋਕੇਟ ਨਰਿੰਦਰ ਸ਼ਰਮਾ, ਸੁਮਿਤ ਗੁਪਤਾ, ਗੁਰਵਿੰਦਰ ਸਿੰਘ ਗੁਰਨਾ, ਬਾਰ ਐਸੋਸੀਏਸ਼ਨ ਦੇ ਸਕੱਤਰ ਸੰਦੀਪ ਵਰਮਾ, ਸਾਬਕਾ ਸਕੱਤਰ ਹਰਜੀਤ ਭੱਲਮਾਜਰਾ, ਪਰਮਿੰਦਰ ਸਿੰਘ ਤੂਰ, ਬੀਰਦਵਿੰਦਰ ਸਿੰਘ ਬਾਜਵਾ, ਰਜਿੰਦਰ ਸਿੰਘ ਖੁਰਮੀ, ਸੁਖਵਿੰਦਰ ਸਿੰਘ ਹੈਪੀ, ਕਰਨ ਵਡੇਰਾ, ਜਗਪ੍ਰੀਤ ਸਿੰਘ ਚੱਢਾ, ਗੁਰਚਰਨ ਸਿੰਘ ਸਜਾਦਪੁਰ, ਗੁਰਪ੍ਰੀਤ ਸਿੰਘ ਗੁਰਨਾ, ਸਰਪੰਚ ਮਨਜੀਤ ਸਿੰਘ ਮਾਨ ਖੇੜੀ, ਕੇਸਰ ਸਿੰਘ, ਹਰਵਿੰਦਰ ਸਿੰਘ ਵਿਰਕ, ਜਸਦੀਪ ਸਿੰਘ ਕੰਗ, ਗੁਰਪ੍ਰੀਤ ਸਿੰਘ ਮੱਲ੍ਹ, ਗੁਰਿੰਦਰ ਸਿੰਘ ਚੀਮਾ, ਅਨਵਰ ਹੂਸੈਨ, ਵਿਕਾਸ ਛਿਬੇ, ਕਮਲਪ੍ਰੀਤ ਵੜੈਚ, ਹਰਮਨਦੀਪ ਸਿੰਘ ਮਾਵੀ, ਹਰਸ਼ਵਿੰਦਰ ਸਿੰਘ, ਗੁਰਜੀਤ ਸਿੰਘ ਵੜਿੰਗ ਅਤੇ ਸਰਪੰਚ ਕੰਵਲਜੀਤ ਸਿੰਘ ਚੀਮਾ ਮੌਜੂਦ ਸਨ।