- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਆਗੂ ਡਾ. ਹਰਬੰਸ ਲਾਲ ਨੇ ਗੁੱਗਾ ਮਾੜੀ ਦੇ ਮੇਲਿਆਂ ਮੌਕੇ ਟੇਕਿਆ ਮੱਥਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਗੁੱਗਾ ਮਾੜੀ ਦੇ ਤਿਉਹਾਰ ਮੌਕੇ ਵੱਖ-ਵੱਖ ਪਿੰਡਾਂ ਤੇ ਸ਼ਹਿਰ ਵਿਚ ਜਾ ਕੇ ਗੁੱਗਾ ਮਾੜੀ ਦੇ ਦਰਸ਼ਨ ਕੀਤੇ ਤੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਉਨ੍ਹਾਂ ਪਿੰਡ ਸਰਾਏਬੰਜਾਰਾ, ਰੁਪਾਲਹੇੜੀ, ਸਰਹਿੰਦ ਮੰਡੀ ਅਤੇ ਸਰਹਿੰਦ ਸ਼ਹਿਰ ਵਿੱਚ ਜਾ ਕੇ ਦੇਸ਼ ਤੇ ਪੰਜਾਬ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਡਾ. ਹਰਬੰਸ ਲਾਲ ਨੇ ਕਿਹਾ ਕਿ ਅਜਿਹੇ ਤਿਉਹਾਰਾਂ ’ਤੇ ਸਾਨੂੰ ਆਪਣੇ ਪੰਜਾਬੀ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਸ ਮੌਕੇ ਗੁੱਗਾ ਮਾੜੀ ਸੇਵਾ ਸੰਮਤੀ ਦੇ ਆਗੂਆਂ ਰਮੇਸ਼ ਕੁਮਾਰ ਮੁਕਰ, ਤਰਸੇਮ ਸਿੰਘ, ਸੁਸ਼ੀਲ ਕੁਮਾਰ ਲੋਟੇ, ਜਸਵਿੰਦਰ ਸਿੰਘ ਵਿੰਨੀ, ਰਾਜਿੰਦਰ ਸਿੰਘ ਗੋਗੀ, ਬਲਵੀਰ ਸਿੰਘ ਬੀਰਾ, ਸੰਜੀਵ ਕੁਮਾਰ ਸ਼ਰਮਾ, ਕਮਲ ਬਾਸੀ, ਜਸਵੀਰ ਸਿੰਘ ਆਦਿ ਨੇ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਡਾ. ਸੋਮਨਾਥ ਡਗੇੜੀਆਂ, ਜਗਵੀਰ ਸਿੰਘ ਤਰਖੇੜੀ ਅਤੇ ਬਲਦੇਵ ਸਿੰਘ ਚੌਰਵਾਲਾ ਨੂੰ ਸਿਰੋਪੇ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਬਾਬੂ ਸਿੰਘ ਡਡਿਆਣਾ, ਮੰਗਲ ਸਿੰਘ ਰਾਣਾ ਭੋਲਾ, ਜਸਵਿੰਦਰ ਸਿੰਘ ਸਲੇਮਪੁਰ, ਗੁਰਿੰਦਰ ਸਿੰਘ ਗੁਰੂ, ਗੁਰਦੀਪ ਸਿੰਘ ਭਾਗਨਪੁਰ ਅਤੇ ਸੁਖਵੀਰ ਸਿੰਘ ਚੌਰਵਾਲਾ ਆਦਿ ਵੀ ਹਾਜ਼ਰ ਸਨ।