ਭਾਰਤ ਵਿਕਾਸ ਪ੍ਰੀਸ਼ਦ ਵੱਲੋਂ 25 ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਸਨਮਾਨਿਤ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ 25 ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਸਨਮਾਨਿਤ
Publish Date: Sun, 06 Sep 2026 05:38 PM (IST)
Updated Date: Sun, 06 Sep 2026 05:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵੱਲੋਂ ‘ਗੁਰੂ ਵੰਦਨ-ਛਾਤਰ ਅਭਿਨੰਦਨ’ ਪ੍ਰਾਜੈਕਟ ਤਹਿਤ ਮਾਈ ਅਨੰਤੀ ਧਰਮਸ਼ਾਲਾ ਹਾਲ ਵਿਖੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਇਲਾਕੇ ਦੇ 25 ਸਕੂਲਾਂ ਦੇ 35-35 ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਸਮਾਜ ਸੇਵੀ ਕੋਮਲ ਵਰਮਾ ਨੇ ਭਾਰਤ ਮਾਤਾ ਦੀ ਤਸਵੀਰ ਅੱਗੇ ਜੋਤ ਜਗਾ ਕੇ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕ ਰਾਸ਼ਟਰ ਨਿਰਮਾਤਾ ਅਤੇ ਵਿਦਿਆਰਥੀ ਦੇਸ਼ ਦਾ ਭਵਿੱਖ ਹਨ, ਜਿਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਨਾ ਸਮਾਜ ਦਾ ਫ਼ਰਜ਼ ਹੈ। ਪ੍ਰੀਸ਼ਦ ਦੇ ਪ੍ਰਧਾਨ ਮਨੀਸ਼ ਵਰਮਾ ਅਤੇ ਸਕੱਤਰ ਅਰਵਿੰਦ ਵਰਮਾ ਨੇ ਦੱਸਿਆ ਕਿ ਸੰਸਥਾ ਵੱਲੋਂ ਸਮਾਜ ਭਲਾਈ ਦੇ ਕੰਮ ਭਵਿੱਖ ’ਚ ਵੀ ਜਾਰੀ ਰਹਿਣਗੇ। ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਹਰੇਕ ਸਕੂਲ ਦੀ 10ਵੀਂ ਅਤੇ 12ਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਸਮੇਤ ਸਰਵੋਤਮ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦਾ ਮਨੋਬਲ ਵਧਦਾ ਹੈ। ਇਸ ਮੌਕੇ ਰਾਜੇਸ਼ ਧੀਮਾਨ, ਅਨੁਜ ਜਿੰਦਲ, ਸੁਨੀਲ ਵਰਮਾ, ਮਨੋਜ ਬਿੰਬਰਾ, ਸੁਸ਼ੀਲ ਬਾਂਸਲ, ਕਰਨੈਲ ਸੱਗੂ, ਰਾਜੇਸ਼ ਗਰਗ, ਅਨਿਲ ਸੂਦ, ਸੁਮੀਤ ਮੋਦੀ, ਸੁਨੀਲ ਬੈਕਟਰ, ਵਿਨੀਤ ਸ਼ਰਮਾ, ਅਸ਼ਵਨੀ ਬਿਥਰ, ਤਰੁਣ ਸ਼ਰਮਾ, ਪਰਮਪ੍ਰੀਤ ਵਰਮਾ, ਰਾਖੀ ਵਰਮਾ, ਸ਼ੈਲੀ ਗੁਪਤਾ, ਰੂਪਪ੍ਰੀਤ ਕੌਰ, ਰਵਿੰਦਰ ਕੌਰ, ਨਾਰੰਗ ਸਿੰਘ, ਅਮਿਤ ਕੁਮਾਰ, ਸੰਜੇ, ਰਾਹੁਲ ਮਾਂਗੀ, ਦੀਪਨ, ਆਸ਼ੂ ਬਾਤਿਸ਼, ਕਰਨ ਪੱਪੂ ਸਹਿਦੇਵ, ਸੰਜੀਵ ਰਾਜੀਵ ਗੁਪਤਾ, ਮਹੇਸ਼ ਚੰਦ ਸ਼ਰਮਾ, ਕਮਲ ਕਿਸ਼ੋਰ, ਅੰਕਿਤ ਬਾਂਸਲ ਅਤੇ ਅਮਰੇਸ਼ ਜਿੰਦਲ ਹਾਜ਼ਰ ਸਨ।