ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਦੂਜਾ ਸਿਲਾਈ ਸੈਂਟਰ ਸਮਾਪਤ
ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਦੂਜਾ ਸਿਲਾਈ ਸੈਂਟਰ ਸਮਾਪਤ
Publish Date: Fri, 13 Feb 2026 06:21 PM (IST)
Updated Date: Fri, 13 Feb 2026 06:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵੱਲੋਂ ਗੁਰਦੁਆਰਾ ਸ੍ਰੀ ਵਿਸ਼ਕਰਮਾ ਜੀ ਦੇ ਹਾਲ ਵਿੱਚ ਚੱਲ ਰਹੇ ਦੂਜੇ ਫਰੀ ਸਿਲਾਈ ਸੈਂਟਰ ਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਰਵਿੰਦਰ ਵਰਮਾ ਨੇ ਦੱਸਿਆ ਕਿ ਸੰਸਥਾ ਸਮਾਜ ਦੀਆਂ ਵੱਖ-ਵੱਖ ਸੇਵਾਵਾਂ ਕਰ ਰਹੀ ਹੈ। ਮੁੱਖ ਉਦੇਸ਼ ਸ਼ਹਿਰ ਦੀਆਂ ਬੇਟੀਆਂ ਅਤੇ ਮਹਿਲਾਵਾਂ ਨੂੰ ਹੱਥ ਦਾ ਹੁਨਰ ਸਿਖਾ ਕੇ ਆਤਮ ਨਿਰਭਰ ਬਣਾਉਣਾ ਹੈ। ਇਸੇ ਉਦੇਸ਼ ਨਾਲ ਦੂਜਾ ਸਿਲਾਈ ਕੇਂਦਰ ਸਫਲਤਾਪੂਰਵਕ ਪੂਰਾ ਕੀਤਾ ਗਿਆ। ਪ੍ਰਧਾਨ ਨੇ ਸਿਲਾਈ ਟ੍ਰੇਨਿੰਗ ਦੇਣ ਵਾਲੀ ਟੀਚਰ ਕੇਸਰ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਗਦੀਸ਼ ਸਿੰਘ (ਰਿਟਾਇਰਡ ਜਨਰਲ ਮੈਨੇਜਰ, ਇੰਡਸਟਰੀ ਡਿਪਾਰਟਮੈਂਟ), ਨਗਰ ਕੌਂਸਲ ਸਰਹਿੰਦ ਦੇ ਇੰਸਪੈਕਟਰ ਸਤਪਾਲ ਅਤੇ ਸਿਟੀ ਮਿਸ਼ਨ ਮੈਨੇਜਰ ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨੇ ਟ੍ਰੇਨਿੰਗ ਲੈਣ ਵਾਲੀਆਂ ਲੜਕੀਆਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕੀਤਾ ਅਤੇ ਆਤਮ ਨਿਰਭਰ ਬਣਨ ਲਈ ਪ੍ਰੇਰਿਤ ਕੀਤਾ। ਵਾਰ ਕੌਂਸਲਰ ਪ੍ਰਵੀਨ ਕੁਮਾਰੀ ਅਤੇ ਕੌਂਸਲਰ ਗੁਲਸ਼ਨ ਰਾਏ ਬੋਬੀ ਵੀ ਹਾਜ਼ਰ ਸਨ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਲੜਕੀਆਂ ਨੂੰ ਭਵਿੱਖ ਵਿੱਚ ਕਿਸੇ ਵੀ ਕੰਮ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇਗਾ ਅਤੇ ਮਦਦ ਕੀਤੀ ਜਾਵੇਗੀ। ਪ੍ਰਧਾਨ ਹਰਵਿੰਦਰ ਵਰਮਾ ਨੇ ਦੱਸਿਆ ਕਿ ਆਮ ਖਾਸ ਬਾਗ ਵਿੱਚ ਚੱਲ ਰਹੇ ਸਖੀ ਮੇਲੇ ਵਿੱਚ ਇਨ੍ਹਾਂ ਲੜਕੀਆਂ ਨੂੰ ਲਿਜਾ ਕੇ ਸਟਾਲਾਂ ਤੋਂ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰ ਪੂਰਨ ਸਹਿਗਲ, ਮਨੋਜ ਬਿੰਬਰਾ, ਵਿਵੇਕ ਸ਼ਰਮਾ, ਰਜੇਸ਼ ਧੀਮਾਨ, ਮਨੀਸ਼ ਵਰਮਾ, ਹਰੀਸ਼ ਜੈਨ, ਸੋਨੀਆ ਵਰਮਾ, ਮੀਨਾਕਸ਼ੀ ਬਿੰਬਰਾ ਅਤੇ ਹੋਰ ਮੈਂਬਰ ਮੌਜੂਦ ਸਨ।