ਹਰਜਿੰਦਰ ਸਿੰਘ ਗੋਪਾਲੋਂ ਨੂੰ ਸਦਮਾ, ਭਾਣਜੇ ਦਾ ਦੇਹਾਂਤ
ਹਰਜਿੰਦਰ ਸਿੰਘ ਗੋਪਾਲੋਂ ਨੂੰ ਸਦਮਾ, ਭਾਣਜੇ ਦਾ ਦਿਹਾਂਤ
Publish Date: Thu, 17 Sep 2026 05:48 PM (IST)
Updated Date: Fri, 18 Sep 2026 04:08 AM (IST)
ਫ਼ੋਟੋ ਫ਼ਾਈਲ : 12 ਫ਼ੋਟੋ ਕੈਪਸ਼ਨ : ਦਵਿੰਦਰਜੀਤ ਸਿੰਘ ਧਾਲੀਵਾਲ•। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਲਿਖਾਰੀ ਸਭਾ ਫਤਹਿਗੜ੍ਹ ਸਾਹਿਬ ਦੀ ਹੰਗਾਮੀ ਬੈਠਕ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਦੇ ਘਰ ਹੋਈ। ਇਸ ਦੌਰਾਨ ਸਭਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ ਦੇ ਭਾਣਜੇ ਦਵਿੰਦਰਜੀਤ ਸਿੰਘ ਧਾਲੀਵਾਲ (30) ਦੇ ਬੇਵਕਤੀ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੋਕ ਮਤਾ ਪਾਸ ਕੀਤਾ ਗਿਆ। ਜਾਣਕਾਰੀ ਅਨੁਸਾਰ ਬੱਸੀ ਪਠਾਣਾਂ ਵਾਸੀ ਹਰਜਿੰਦਰ ਸਿੰਘ ਗੋਪਾਲੋਂ ਦੀ ਵੱਡੀ ਭੈਣ ਦਾ ਲੜਕਾ ਦਵਿੰਦਰਜੀਤ ਸਿੰਘ ਨੇਵੀ ’ਚ ਸੇਵਾ ਨਿਭਾਅ ਰਿਹਾ ਸੀ। ਵਿਦੇਸ਼ ’ਚ ਸਮੁੰਦਰੀ ਜਹਾਜ਼ ’ਤੇ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਅਤੇ ਇਕ ਮਾਸੂਮ ਪੁੱਤਰ ਛੱਡ ਗਿਆ ਹੈ। ਸਭਾ ਦੇ ਮੈਂਬਰਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਇਸ ਮੌਕੇ ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ, ਸਕੱਤਰ ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ, ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾ, ਪ੍ਰੇਮ ਲਤਾ, ਕੈਸ਼ੀਅਰ ਅਵਤਾਰ ਸਿੰਘ ਪੁਆਰ, ਸਕੱਤਰ ਅਜਮੇਰ ਸਿੰਘ ਮਾਨ ਤੇ ਸਿਮਰਨਜੀਤ ਸਿੰਘ ਮੌਜੂਦ ਸਨ।