ਆਧੁਨਿਕ ਤਕਨੀਕਾਂ ਬਾਰੇ ਦੋ ਰੋਜ਼ਾ ਤਕਨੀਕੀ ਸੈਸ਼ਨ ਕਰਵਾਏ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਆਧੁਨਿਕ ਤਕਨੀਕਾਂ ਬਾਰੇ ਦੋ ਰੋਜ਼ਾ ਤਕਨੀਕੀ ਸੈਸ਼ਨ ਕਰਵਾਏ
Publish Date: Fri, 06 Nov 2026 04:45 PM (IST)
Updated Date: Fri, 06 Nov 2026 04:47 PM (IST)
ਫ਼ਾਈਲ : 4 ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਤਕਨੀਕੀ ਸੈਸ਼ਨ ਦੌਰਾਨ ਸੰਬੋਧਨ ਕਰਦੇ ਹੋਏ ਬੁਲਾਰੇ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਤਕਨੀਕੀ ਗਿਆਨ, ਵਿਹਾਰਕ ਹੁਨਰ ਅਤੇ ਉਦਯੋਗਿਕ ਖੇਤਰ ਦੀ ਜਾਣਕਾਰੀ ’ਚ ਵਾਧਾ ਕਰਨ ਦੇ ਮਕਸਦ ਨਾਲ ਦੋ ਰੋਜ਼ਾ ਤਕਨੀਕੀ ਸੈਸ਼ਨ ਕਰਵਾਏ ਗਏ। ਇਸ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਪੈਨੀਟ੍ਰੇਸ਼ਨ ਟੈਸਟਿੰਗ ਅਤੇ ਪਾਈਥਨ ਆਟੋਮੇਸ਼ਨ ਵਰਗੀਆਂ ਉੱਭਰ ਰਹੀਆਂ ਤਕਨੀਕਾਂ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਪਹਿਲੇ ਦਿਨ ‘ਏਆਈ-ਡ੍ਰਿਵਨ ਸਾਈਬਰ ਸਕਿਉਰਿਟੀ ਐਂਡ ਦ ਫਿਊਚਰ ਆਫ ਏਆਈ’ ਵਿਸ਼ੇ ’ਤੇ ਮਾਹਿਰ ਭਾਸ਼ਣ ਕਰਵਾਇਆ ਗਿਆ।ਦੂਜੇ ਦਿਨ ਪਹਿਲੇ ਸੈਸ਼ਨ ਦੌਰਾਨ ਸੋਲੀਟੇਅਰ ਇਨਫੋਸਿਸ ਦੇ ਕਲਾਊਡ ਸਕਿਉਰਿਟੀ ਇੰਜਨੀਅਰ ਤੁਸ਼ਾਰ ਸ਼ਰਮਾ ਨੇ ‘ਪੈਨੀਟ੍ਰੇਸ਼ਨ ਟੈਸਟਿੰਗ’ ਵਿਸ਼ੇ ’ਤੇ ਵਰਕਸ਼ਾਪ ਲਗਾ ਕੇ ਐਥੀਕਲ ਹੈਕਿੰਗ ਅਤੇ ਕੰਪਿਊਟਰ ਨੈੱਟਵਰਕਾਂ ਦੀ ਸੁਰੱਖਿਆ ਕਮਜ਼ੋਰੀਆਂ ਦੀ ਪਛਾਣ ਕਰਨ ਬਾਰੇ ਚਾਨਣਾ ਪਾਇਆ। ਵਿਭਾਗ ਮੁਖੀ ਡਾ. ਜਤਿੰਦਰ ਸਿੰਘ ਸੈਣੀ ਨੇ ਕਿਹਾ ਕਿ ਅਜਿਹੇ ਸੈਸ਼ਨ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਨਾਲ ਜੋੜਨ ਤੇ ਉਨ੍ਹਾਂ ਦੀਆਂ ਵਿਹਾਰਕ ਸਮਰੱਥਾਵਾਂ ਨੂੰ ਨਿਖਾਰਨ ’ਚ ਸਹਾਈ ਹੁੰਦੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ਦੇ ਵੱਖ-ਵੱਖ ਸੈਸ਼ਨਾਂ ਦਾ ਸੰਚਾਲਨ ਪ੍ਰੋ. ਸੰਦੀਪ ਕੌਰ ਢਾਂਡਾ, ਪ੍ਰੋ. ਅੰਮ੍ਰਿਤਪ੍ਰੀਤ ਕੌਰ, ਪ੍ਰੋ. ਕਮਲਜੀਤ ਕੌਰ, ਪ੍ਰੋ. ਮਨਜੀਤ ਕੌਰ, ਪ੍ਰੋ. ਜੀਵਨਪ੍ਰੀਤ ਕੌਰ, ਇੰਜੀ. ਗੀਤਾ ਰਾਣੀ, ਡਾ. ਰਮਨਜੋਤ ਕੌਰ ਅਤੇ ਮਿਸ ਸਰਬਜੀਤ ਕੌਰ ਵੱਲੋਂ ਬਾਖ਼ੂਬੀ ਨਿਭਾਇਆ ਗਿਆ।