- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਆਧੁਨਿਕ ਤਕਨੀਕਾਂ ਬਾਰੇ ਦੋ ਰੋਜ਼ਾ ਤਕਨੀਕੀ ਸੈਸ਼ਨ ਕਰਵਾਏ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਦੋ ਰੋਜ਼ਾ ਤਕਨੀਕੀ ਸੈਸ਼ਨ ਕਰਵਾਏ ਗਏ। ਇਸ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਪੈਨੀਟ੍ਰੇਸ਼ਨ ਟੈਸਟਿੰਗ ਤੇ ਪਾਈਥਨ ਆਟੋਮੇਸ਼ਨ ਵਰਗੀਆਂ ਉੱਭਰ ਰਹੀਆਂ ਤਕਨੀਕਾਂ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਪਹਿਲੇ ਦਿਨ ‘ਏਆਈ-ਡ੍ਰਿਵਨ ਸਾਈਬਰ ਸਕਿਓਰਿਟੀ ਐਂਡ ਦ ਫਿਊਚਰ ਆਫ ਏਆਈ’ ਵਿਸ਼ੇ ’ਤੇ ਮਾਹਿਰ ਭਾਸ਼ਣ ਕਰਵਾਇਆ ਗਿਆ, ਜਿਸ ’ਚ ਟੈਕਲਾਈਵ ਸੋਲਿਊਸ਼ਨਜ਼ ਦੇ ਆਈਟੀ ਸੋਲਿਊਸ਼ਨਜ਼ ਮੁਖੀ ਨਵਨੀਤ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਸਾਈਬਰ ਸੁਰੱਖਿਆ ’ਚ ਏਆਈ ਦੀ ਮਹੱਤਤਾ ਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਦੂਜੇ ਦਿਨ ਪਹਿਲੇ ਸੈਸ਼ਨ ਦੌਰਾਨ ਸੋਲੀਟੇਅਰ ਇਨਫੋਸਿਸ ਦੇ ਕਲਾਊਡ ਸਕਿਓਰਿਟੀ ਇੰਜੀਨੀਅਰ ਤੁਸ਼ਾਰ ਸ਼ਰਮਾ ਨੇ ‘ਪੈਨੀਟ੍ਰੇਸ਼ਨ ਟੈਸਟਿੰਗ’ ਵਿਸ਼ੇ ’ਤੇ ਵਰਕਸ਼ਾਪ ਲਗਾ ਕੇ ਐਥੀਕਲ ਹੈਕਿੰਗ ਤੇ ਕੰਪਿਊਟਰ ਨੈੱਟਵਰਕਾਂ ਦੀ ਸੁਰੱਖਿਆ ਕਮਜ਼ੋਰੀਆਂ ਦੀ ਪਛਾਣ ਕਰਨ ਬਾਰੇ ਚਾਨਣਾ ਪਾਇਆ। ਇਸ ਮਗਰੋਂ ਫਾਲਕਨ ਟੈਕਨਾਲੋਜੀ ਦੇ ਚੀਫ ਟੈਕਨੀਕਲ ਅਫਸਰ ਤੁਸ਼ਾਰ ਦੇਵਕਰਨ ਨੇ ‘ਜਨਰੇਟਿਵ ਏਆਈ: ਟ੍ਰਾਂਸਫਾਰਮਿੰਗ ਦ ਵੇ ਵੁਈ ਵਰਕ ਐਂਡ ਕ੍ਰੀਏਟ’ ਵਿਸ਼ੇ ’ਤੇ ਭਾਸ਼ਣ ਦਿੱਤਾ। ਇਸ ਦੌਰਾਨ ਬੀਟੈੱਕ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਦੇ ਵਿਦਿਆਰਥੀਆਂ ਲਈ ਆਈਆਈਟੀ ਬੰਬੇ ਦੇ ਸਪੋਕਨ ਟਿਊਟੋਰੀਅਲ ਪ੍ਰੋਗਰਾਮ ਅਧੀਨ ‘ਪਾਈਥਨ ਫਾਰ ਆਟੋਮੇਸ਼ਨ’ ਵਿਸ਼ੇ ’ਤੇ ਆਨਲਾਈਨ ਟੈਸਟ ਵੀ ਲਿਆ ਗਿਆ।