ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ’ਚ ਐਥਲੈਟਿਕਸ ਮੀਟ ਕਰਵਾਈ
ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿੱਚ ਅਥਲੈਟਿਕਸ ਮੀਟ ਆਯੋਜਿਤ
Publish Date: Mon, 16 Feb 2026 04:37 PM (IST)
Updated Date: Mon, 16 Feb 2026 05:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿਚ ਐਥਲੈਟਿਕਸ ਮੀਟ ਕਰਵਾਈ ਗਈ, ਜਿਸ ਵਿਚ ਕਸ਼ਮੀਰ ਕੌਰ (ਜੈਵਲਿਨ ਥ੍ਰੋਅ ਵਿਚ ਗੋਲਡ ਮੈਡਲ, ਯੂਐੱਸਏ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦਾ ਸਵਾਗਤ ਸਕੂਲ ਸੈਕਟਰੀ ਕਮ ਖ਼ਜ਼ਾਨਚੀ ਪ੍ਰਿਆ ਅਰੋੜਾ ਤੇ ਪ੍ਰਿੰਸੀਪਲ ਡਾ. ਬਬੀਤਾ ਚੋਪੜਾ ਨੇ ਕੀਤਾ। ਮੁੱਖ ਮਹਿਮਾਨ ਵੱਲੋਂ ਫਲੈਗ ਹੋਇਸਟਿੰਗ ਕੀਤੀ ਗਈ ਅਤੇ ਸਪੋਰਟਸ ਮੀਟ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਕੂਲ ਦੇ ਪ੍ਰੈਜੀਡੈਂਟ ਇੰਦਰਪ੍ਰੀਤ ਸਿੰਘ ਵੀ ਮੌਜੂਦ ਸਨ। ਸਕੂਲ ਦੇ ਪ੍ਰਿੰਸੀਪਲ ਡਾ. ਬਬੀਤਾ ਚੋਪੜਾ ਨੇ ਸਕੂਲ ਦੇ ਕਾਰਜ ਪ੍ਰਬੰਧ ਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ 50 ਮੀਟਰ ਰੇਸ, 100 ਮੀਟਰ ਰੇਸ, 200 ਮੀਟਰ ਰੇਸ, ਹਰਡਲ ਰੇਸ, ਰਿੰਗ ਰਿੰਗ ਰੇਸ, ਬਾਲ ਬੈਲੈਂਸਿੰਗ ਰੇਸ, ਗੁਰੀਲਾ ਰੇਸ, ਬੰਨੀ ਰੇਸ, ਪਿਕ ਐਂਡ ਕੁਲੈਕਟ ਰੇਸ, ਕੈਰਟ ਐਂਡ ਰੈਬਿਟ ਰੇਸ, ਕੱਪ ਬੈਲੈਂਸਿੰਗ ਰੇਸ, ਕੋਨ ਕੁਲੈਕਟ ਵਿਦ ਸਟਿਕ, ਟਰਟਲ ਰੇਸ, ਪਿਰਾਮਿਡ ਰੇਸ, ਡੱਕ ਵਾਕ, ਕੈਟ ਐਂਡ ਮਾਊਸ ਰੇਸ, ਬੈਲੂਨ ਰੇਸ ਅਤੇ ਰੀਲੇਅ ਰੇਸ ਵਿੱਚ ਭਾਗ ਲਿਆ। ਰੱਸਾਕਸ਼ੀ ਵੀ ਕਰਵਾਈ ਗਈ। ਬੱਚਿਆਂ ਨੇ ਗੀਤ, ਡਾਂਸ, ਜ਼ੁਮਬਾ ਅਤੇ ਯੋਗਾ ਪੇਸ਼ ਕੀਤਾ। ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਗੋਲਡ, ਸਿਲਵਰ ਅਤੇ ਬ੍ਰੋਨਜ਼ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਕਸ਼ਮੀਰ ਕੌਰ ਨੇ ਸਕੂਲ ਦੇ ਖੇਡ ਪ੍ਰਬੰਧ ਦੀ ਸਲਾਹੁਣਾ ਕਰਦਿਆਂ ਕਿਹਾ ਕਿ ਇਹ ਖੇਡਾਂ ਨਾ ਸਿਰਫ਼ ਸਰੀਰਕ ਵਿਕਾਸ ਕਰਦੀਆਂ ਹਨ, ਬਲਕਿ ਵਿਦਿਆਰਥੀਆਂ ਵਿਚ ਟੀਮ ਵਰਕ, ਅਨੁਸ਼ਾਸਨ ਅਤੇ ਸਪੋਰਟਸਮੈਨਸ਼ਿਪ ਦੀ ਭਾਵਨਾ ਵੀ ਵਿਕਸਿਤ ਕਰਦੀਆਂ ਹਨ। ਸਕੂਲ ਸੈਕਟਰੀ ਕਮ ਖ਼ਜ਼ਾਨਚੀ ਪ੍ਰਿਆ ਅਰੋੜਾ ਨੇ ਕਿਹਾ ਕਿ ਖੇਡਾਂ ਕੇਵਲ ਮਨੋਰੰਜਨ ਦਾ ਸਾਧਨ ਹੀ ਨਹੀਂ ਹਨ, ਬਲਕਿ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਵੀ ਜ਼ਰੂਰੀ ਹਨ, ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਹਨ। ਸਕੂਲ ਦੀ ਪ੍ਰਿੰਸੀਪਲ ਡਾ. ਬਬੀਤਾ ਚੋਪੜਾ ਨੇ ਕਿਹਾ ਕਿ ਸਕੂਲ ਵਿਚ ਐਥਲੈਟਿਕਸ ਖੇਡਾਂ ਇਸ ਲਈ ਕਰਵਾਈਆਂ ਜਾਂਦੀਆਂ ਹਨ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਕੀਤੀ ਗਈ।