ਪਿੰਡ ਭੱਦਲਥੂਹਾ ਦੇ ਰਵਿਦਾਸ ਮੰਦਰ ’ਚ ਮਨਾਇਆ ਅਸ਼ਟਮੀ ਦਾ ਤਿਉਹਾਰ
ਪਿੰਡ ਭੱਦਲਥੂਹਾ ਦੇ ਰਵਿਦਾਸ ਮੰਦਰ ਵਿੱਚ ਮਨਾਇਆ ਅਸ਼ਟਮੀ ਦਾ ਤਿਉਹਾਰ
Publish Date: Fri, 27 Mar 2026 04:42 PM (IST)
Updated Date: Fri, 27 Mar 2026 04:44 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਲਾਲਾ ਫੂਲ ਚੰਦ ਬਾਂਸਲ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਪ੍ਰਬੰਧਕਾਂ ਵੱਲੋਂ ਨਰਾਤਿਆਂ ਤੇ ਅਸ਼ਟਮੀ ਦਾ ਤਿਉਹਾਰ ਪਿੰਡ ਭੱਦਲਥੂਹਾ ਦੇ ਸਲੱਮ ਏਰੀਏ ਵਿਚ ਸ੍ਰੀ ਗੁਰੂ ਰਵੀ ਦਾਸ ਮੰਦਿਰ ਵਿਚ ਲੜਕੀਆਂ ਦਾ ਕੱਜ਼ਕ ਪੂਜਨ ਕਰਕੇ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਮੈਨੇਜਰਲ ਰਾਕੇਸ਼ ਕੁਮਾਰ ਗਰਗ ਨੇ ਸਕੂਲ ਦੇ ਮੁੱਖ ਪ੍ਰਬੰਧਕ ਪ੍ਰਦੀਪ ਬਾਂਸਲ ਤੇ ਮੰਦਰ ਕਮੇਟੀ ਦੇ ਪ੍ਰਬੰਧਕ ਬਹਾਦਰ ਸਿੰਘ ਦਾ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਪਿੰਡ ਭੱਦਲਥੂਹਾ ਦੀਆਂ ਮਾਤਾ ਭੈਣਾਂ ਨੂੰ ਸੰਬੋਧਨ ਕਰਦਿਆਂ ਹੋਏ ਕਿਹਾ ਕਿ ਸਾਨੂੰ ਆਪਣੀਆਂ ਬੱਚੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ। ਸਕੂਲ ਦੇ ਚੇਅਰਮੈਨ ਰਾਜਪਾਲ ਗਰਗ ਨੇ ਕਿਹਾ ਕਿ ਔਰਤਾਂ ਹੀ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਚੰਗੀ ਪਰਵਰਿਸ਼ ਕਰ ਕੇ ਪੜ੍ਹਾਈ ਕਰਵਾ ਕੇ ਦੇਸ਼ ਦੀ ਸੇਵਾ ਕਰਨ ਵਾਲੇ, ਨਸ਼ਿਆਂ ਤੋ ਮੁਕਤ, ਚੰਗੇ ਇਨਸਾਨ ਬਣਾਉਣ ਦੀ ਸਿਰਜਣਾ ਕਰ ਸਕਦੀਆਂ ਹਨ। ਇਸ ਮੌਕੇ ਸਕੂਲ ਦੀਆ ਅਧਿਆਪਕਾ ਮੁੱਖ ਅਧਿਆਪਕ ਆਂਚਲ ਰਾਣੀ, ਭਾਵਨਾ ਰਾਣੀ, ਨੇਹਾ ਰਾਣੀ, ਮੀਨਾ ਰਾਣੀ, ਦਵਿੰਦਰ ਕੌਰ, ਮੇਘਾ ਰਾਣੀ ਤੋ ਇਲਾਵਾ ਮੈਨੇਜਮੈਂਟ ਕਮੇਟੀ ਦੇ ਮੈਬਰ ਡਾਂ ਰਾਮ ਸਰੂਪ, ਸ਼ਿਵ ਕੁਮਾਰ ਗਰਗ, ਅਨਿਲ ਗੋਇਲ, ਵਿਨੋਦ ਮਿੱਤਲ ਨਰਿੰਦਰ ਬੇਦੀ, ਮੋਹਿਤ ਗਰਗ, ਵਿਸ਼ਾਲ ਸਿੰਗਲਾ ਸਤਨਾਮ ਸਾਹੂ ਨੇ ਵਿਧੀ ਵਿਧਾਨ ਨਾਲ ਛੋਟੀਆਂ ਬੱਚਿਆ ਦਾ ਕੱਜ਼ਕ ਪੂਜਨ ਕੀਤਾ ਗਿਆ ਅਤੇ ਪ੍ਰਸ਼ਾਦ ਆਦਿ ਦਾ ਵਿਤਰਣ ਕੀਤਾ ਗਿਆ।