- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਸ਼ਯਪ ਤੇ ਮਹਿਰਾ ਸਮਾਜ ਦੀਆਂ ਸਭਾਵਾਂ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਕੀਤੀ ਅਪੀਲ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਅਹਿਮ ਮੀਟਿੰਗ ਚੇਅਰਮੈਨ ਸੁਖਦੇਵ ਸਿੰਘ ਰਾਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਕਸ਼ਯਪ ਸਮਾਜ ਦੀਆਂ ਸਭਾਵਾਂ ਨੇ ਹਿੱਸਾ ਲਿਆ। ਇਸ ਮੌਕੇ ਸੁਖਦੇਵ ਸਿੰਘ ਰਾਜ ਨੇ ਅਪੀਲ ਕੀਤੀ ਕਿ ਕਸ਼ਿਅਪ ਅਤੇ ਮਹਿਰਾ ਸਮਾਜ ਦੀਆਂ ਸਾਰੀਆਂ ਸਭਾਵਾਂ ਇਕ ਝੰਡੇ ਹੇਠ ਇਕੱਠੀਆਂ ਹੋ ਕੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਫਤਹਿਗੜ੍ਹ ਸਾਹਿਬ ਨਾਲ ਜੁੜਨ, ਤਾਂ ਜੋ ਸਮਾਜ ਦੇ ਵੱਡੇ ਫੈਸਲੇ ਲੈਣ ’ਚ ਸਹੀ ਸੇਧ ਮਿਲ ਸਕੇ। ਉਨ੍ਹਾਂ ਕਿਹਾ ਕਿ ਅੱਜ ਸਮਾਜ ਦੀ ਤਰੱਕੀ ਅਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਪਰਿਵਾਰ ਦੀ ਲਾਸਾਨੀ ਸ਼ਹਾਦਤ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਹਿੱਤ ਸਾਰਿਆਂ ਨੂੰ ਇਕੱਠਾ ਕਰਕੇ ਸਮੱਸਿਆਵਾਂ ਦਾ ਸਾਰਥਕ ਹੱਲ ਕੀਤਾ ਜਾਵੇ। ਉਨ੍ਹਾਂ ਪੁਰਜ਼ੋਰ ਅਪੀਲ ਕੀਤੀ ਕਿ ਪੰਜ ਪਿਆਰਿਆਂ ’ਚੋਂ ਭਾਈ ਹਿੰਮਤ ਸਿੰਘ ਦੇ ਅਸਥਾਨ ਗੁਰਦੁਆਰਾ ਪਿੰਡ ਸੰਗਤਪੁਰਾ ਸੋਢੀਆਂ ਵਿਖੇ ਚੱਲ ਰਹੀ ਕਾਰਸੇਵਾ ’ਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਮੀਟਿੰਗ ਉਪਰੰਤ ਚੇਅਰਮੈਨ ਸੁਖਦੇਵ ਸਿੰਘ ਰਾਜ ਵੱਲੋਂ ਅੰਮ੍ਰਿਤਸਰ ਦੀ ਕੈਂਸਰ ਪੀੜਤ ਨੂੰ 31 ਹਜ਼ਾਰ ਅਤੇ ਮੰਡੋਲ ਹਾਦਸੇ ਦੇ ਪੀੜਤ ਨੂੰ 11 ਹਜ਼ਾਰ ਰੁਪਏ ਦੇਣ ਦੇ ਨਾਲ-ਨਾਲ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ’ਤੇ ਪੀਐਚਡੀ ਕਰਨ ਵਾਲੀ ਵਿਦਿਆਰਥਣ ਸਿਮਰਨਜੀਤ ਕੌਰ ਦਾ ਸਾਰਾ ਖਰਚਾ ਚੁੱਕਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਗੁਰਚਰਨ ਸਿੰਘ ਮਹਿਰਾ, ਰਾਜ ਕੁਮਾਰ ਪਾਤੜਾ, ਸੁਖਬੀਰ ਸਿੰਘ ਸਾਲੀਮਾਰ, ਮਨਮੋਹਨ ਸਿੰਘ ਭਾਗੋਵਾਲੀਆਂ, ਨਾਥ ਰਾਮ ਤਪਾ, ਕੁਲਦੀਪ ਸਿੰਘ ਜੰਮੂ, ਨਵਜੋਤ ਸਿੰਘ, ਸਰਬਣ ਸਿੰਘ ਬੇਹਾਲ, ਰਾਮ ਨੰਡਿਆਲੀ, ਨਿਰਮਲ ਸਿੰਘ ਸਨੋਰ, ਮਨਜੀਤ ਸਿੰਘ ਕੋਟ ਖਾਲਸਾ, ਜਸਵਿੰਦਰ ਸਿੰਘ, ਰਵਿੰਦਰਪਾਲ ਸਿੰਘ ਪਿੰਟੂ ਪਟਿਆਲਾ, ਭੁਪਿੰਦਰ ਸਿੰਘ, ਜਰਨੈਲ ਸਿੰਘ ਸਮੇਤ ਵੱਡੀ ਗਿਣਤੀ ’ਚ ਸਭਾਵਾਂ ਦੇ ਆਗੂ ਅਤੇ ਟਰੱਸਟੀ ਮੌਜੂਦ ਸਨ।