ਗੋਬਿੰਦਗੜ੍ਹ ਕਾਲਜ ’ਚ ਨਸ਼ਾ ਵਿਰੋਧੀ ਨਾਟਕ ‘ਸੁਲਗਦੀ ਧਰਤੀ’ ਦਾ ਮੰਚਨ ਗੋਬਿੰਦਗੜ੍ਹ ਪਬਲਿਕ ਕਾਲਜ ’ਚ ਨਸ਼ਾ ਵਿਰੋਧੀ ਨਾਟਕ ‘ਸੁਲਗਦੀ ਧਰਤੀ’ ਦਾ ਮੰਚਨ
Publish Date: Wed, 16 Sep 2026 05:20 PM (IST)
Updated Date: Wed, 16 Sep 2026 05:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗੋਬਿੰਦਗੜ੍ਹ ਪਬਲਿਕ ਕਾਲਜ ਦੀ ਡਾਪੋ ਯੂਨਿਟ ਤੇ ਰੈੱਡ ਰਿਬਨ ਕਲੱਬ ਵੱਲੋਂ ‘ਨਸ਼ੇ ਨੂੰ ਨਾਂਹ ਕਹੋ ਅਤੇ ਨਸ਼ਾ ਮੁਕਤ ਯੁਵਾ, ਵਿਕਸਿਤ ਭਾਰਤ ਅਭਿਆਨ’ ਤਹਿਤ ਕਾਲਜ ਕੈਂਪਸ ’ਚ ਜਾਗਰੂਕਤਾ ਨਾਟਕ ‘ਸੁਲਗਦੀ ਧਰਤੀ’ ਦਾ ਮੰਚਨ ਕਰਵਾਇਆ ਗਿਆ। ਬਲਰਾਜ ਸਾਗਰ ਦੇ ਲਿਖੇ ਇਸ ਨਾਟਕ ਦਾ ਨਿਰਦੇਸ਼ਨ ਪ੍ਰਸਿੱਧ ਰੰਗਕਰਮੀ ਅਨਮੋਲਦੀਪ ਸਿੰਘ, ਜ਼ਿੰਦਾਬਾਦ ਰੰਗਮੰਚ ਫ਼ਿਰੋਜ਼ਪੁਰ ਵੱਲੋਂ ਕੀਤਾ ਗਿਆ। ਨਾਟਕ ਰਾਹੀਂ ਦਿਖਾਇਆ ਗਿਆ ਕਿ ਕਿਵੇਂ ਸੰਗਤ ਦੇ ਅਸਰ ਹੇਠ ਨੌਜਵਾਨ ਨਸ਼ਿਆਂ ਵੱਲ ਧੱਕੇ ਜਾਂਦੇ ਹਨ, ਜਿਸ ਨਾਲ ਨਾ ਸਿਰਫ਼ ਵਿਅਕਤੀ ਸਗੋਂ ਸਮੁੱਚਾ ਪਰਿਵਾਰ ਅਤੇ ਸਮਾਜ ਬਰਬਾਦ ਹੋ ਜਾਂਦਾ ਹੈ। ਡਾਪੋ ਅਫ਼ਸਰ ਪ੍ਰੋ. ਭਾਰਤ ਭੂਸ਼ਣ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਰੰਗਕਰਮੀ ਅਨਮੋਲਦੀਪ ਸਿੰਘ ਦਾ ਧੰਨਵਾਦ ਕੀਤਾ। ਕਾਲਜ ਪ੍ਰਿੰਸੀਪਲ ਡਾ. ਨੀਨਾ ਸੇਠ ਪਾਜਨੀ ਨੇ ਦੋਵਾਂ ਯੂਨਿਟਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢਣ ਲਈ ਅਜਿਹੇ ਪ੍ਰੋਗਰਾਮ ਬੇਹੱਦ ਜ਼ਰੂਰੀ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਸਮਾਜਿਕ ਲਹਿਰ ਬਣਾਉਣ ਦਾ ਸੱਦਾ ਦਿੱਤਾ। ਸਮਾਗਮ ’ਚ 150 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰੋ. ਸੁਸ਼ਮਾ ਮਿਗਲਾਨੀ, ਪ੍ਰੋ. ਰੁਪਿੰਦਰ ਸਿੰਘ, ਪ੍ਰੋ. ਮਨਦੀਪ ਸਿੰਘ, ਪ੍ਰੋ. ਤਜਿੰਦਰ ਸਿੰਘ, ਪ੍ਰੋ. ਕਰਨ ਦੇਵ ਸ਼ਰਮਾ ਅਤੇ ਪ੍ਰੋ. ਸੁਖਜੀਤ ਕੌਰ ਵੀ ਮੌਜੂਦ ਸਨ।