ਨਾਰਾਜ਼ ਆਂਗਣਵਾੜੀ ਵਰਕਰਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
ਨਾਰਾਜ਼ ਆਂਗਣਵਾੜੀ ਵਰਕਰਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
Publish Date: Wed, 28 Jan 2026 05:35 PM (IST)
Updated Date: Wed, 28 Jan 2026 05:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਬਸੀ ਪਠਾਣਾਂ ਬਲਾਕ ਦੇ ਪ੍ਰਧਾਨ ਸੁਰਜੀਤ ਕੌਰ ਦੀ ਅਗਵਾਈ ਹੇਠ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਸਥਾਨਕ ਸੀਡੀਪੀਓ ਦਫਤਰ ਦੇ ਬਾਹਰ ਕੀਤੇ ਗਏ ਇਸ ਰੋਸ ਵਿਖਾਵੇ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੀਡੀਪੀਓ ਵੀਨਾ ਭਗਤ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਪ੍ਰਧਾਨ ਸੁਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਪੈਨਸ਼ਨ ਲਾਗੂ ਕਰਨਾ, ਸਰਕਾਰੀ ਕਰਮਚਾਰੀਆਂ ਵਜੋਂ ਨਿਯਮਿਤ ਕਰਨਾ, ਵਾਧੂ ਕੰਮ ਨਾ ਲੈਣਾ, ਗਰੇਡ ਤਿੰਨ ਤੇ ਪੰਜ ਦੇਣਾ ਆਦਿ ਸ਼ਾਮਲ ਹਨ। ਇਸ ਮੌਕੇ ਖ਼ਜ਼ਾਨਚੀ ਸ਼ਰਨਜੀਤ ਕੌਰ, ਸੈਕਟਰੀ ਦਲਬੀਰ ਕੌਰ, ਪ੍ਰੈੱਸ ਸਕੱਤਰ ਹਰਦੀਪ ਕੌਰ, ਸਰਕਲ ਪ੍ਰਧਾਨ ਚਰਨਜੀਤ ਕੌਰ, ਨੀਲਮ ਰਾਣੀ, ਸੁਖਵਿੰਦਰ ਕੌਰ, ਧਰਮਿੰਦਰ ਕੌਰ ਨਾਲ ਵੱਡੀ ਗਿਣਤੀ ਵਿਚ ਆਂਗਣਵਾੜੀ ਵਰਕਰ ਤੇ ਹੈਲਪਰ ਮੌਜੂਦ ਸਨ।