- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਰੈਲੀ ’ਚ ਹਲਕਾ ਅਮਲੋਹ ਤੋਂ ਵੱਡੇ ਕਾਫਲੇ ਨਾਲ ਸ਼ਮੂਲੀਅਤ ਕਰਨਗੇ ਅਕਾਲੀ ਵਰਕਰ : ਰਾਜੂ ਖੰਨਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ 8 ਦਸੰਬਰ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਰੈਲੀ ’ਚ ਹਲਕਾ ਅਮਲੋਹ ਤੋਂ ਅਕਾਲੀ ਵਰਕਰ ਤੇ ਆਗੂ ਵੱਡੇ ਕਾਫਲੇ ਸਮੇਤ ਸ਼ਮੂਲੀਅਤ ਕਰਨਗੇ। ਇਸ ਸਬੰਧੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਰਤਨਪਾਲੋ, ਕਲਾਲਮਾਜਰਾ, ਘੁਟੀਡ, ਫੈਜੁੱਲਾਪੁਰ, ਤੰਗਰਾਲਾ, ਮਹਿਮੂਦਪੁਰ, ਲੱਲੋ ਖੁਰਦ ਅਤੇ ਲਾਡਪੁਰ ਸਮੇਤ ਵੱਖ-ਵੱਖ ਪਿੰਡਾਂ ’ਚ ਮੀਟਿੰਗਾਂ ਕਰ ਕੇ ਲੋਕਾਂ ਨੂੰ ਰੈਲੀ ’ਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਅਧੂਰੀਆਂ ਗਰੰਟੀਆਂ ਕਾਰਨ ਨਿਰਾਸ਼ ਹਨ। ਇਨ੍ਹਾਂ ਮੀਟਿੰਗਾਂ ਦੌਰਾਨ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਰਜੁਨ ਸਿੰਘ, ਜਥੇਦਾਰ ਹਰਿੰਦਰ ਸਿੰਘ ਦੀਵਾ, ਸਾਧੂ ਸਿੰਘ ਰਤਨਪਾਲੋ, ਸੋਨੀ ਕਲਾਲਮਾਜਰਾ, ਸਦੀਕ ਮੁਹੰਮਦ, ਸਰਪੰਚ ਭਗਵੰਤ ਸਿੰਘ ਗੱਗੀ, ਸਹਿਜ ਸਿੰਘ ਧਾਲੀਵਾਲ, ਗੁਰਕੀਰਤ ਸਿੰਘ ਪਨਾਗ, ਤਰਸੇਮ ਸਿੰਘ, ਜਸ਼ਨਦੀਪ ਸਿੰਘ, ਲਖਵੀਰ ਸਿੰਘ, ਬੀਬੀ ਬਲਜੀਤ ਕੌਰ ਫੈਜੁੱਲਾਪੁਰ, ਅਮਨਦੀਪ ਸਿੰਘ ਤੰਗਰਾਲਾ, ਬੀਬੀ ਸਿਰੋਜ ਰਾਣੀ, ਸੁਖਵਿੰਦਰ ਸਿੰਘ ਮਹਿਮੂਦਪੁਰ, ਰਵਿੰਦਰ ਸਿੰਘ, ਬੀਬੀ ਜਸਵੀਰ ਕੌਰ, ਕੁਲਵੀਰ ਸਿੰਘ ਲਾਡਪੁਰ, ਨਿਰਭੈ ਸਿੰਘ ਅਤੇ ਬੀਬੀ ਹਰਪਾਲ ਕੌਰ ਪ੍ਰਧਾਨ ਲਾਡਪੁਰ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।