- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋੜਵੰਦਾਂ ਦੀਆਂ ਬੰਦ ਸਹੂਲਤਾਂ ਬਹਾਲ ਕਰਵਾਉਣ ਲਈ ਅਕਾਲੀ ਦਲ ਵਚਨਬੱਧ : ਰਾਜੂ ਖੰਨਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਅਕਾਲੀ ਦਲ ਐੱਸਸੀ ਵਿੰਗ ਹਲਕਾ ਅਮਲੋਹ ਦੀ ਕੋਰ ਕਮੇਟੀ ਦੀ ਮੀਟਿੰਗ ਪਾਰਟੀ ਦਫ਼ਤਰ ਵਿਖੇ ਹੋਈ। ਇਸ ਦੀ ਅਗਵਾਈ ਪਾਰਟੀ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਰਜਨ ਸਿੰਘ ਨੇ ਕੀਤੀ। ਮੀਟਿੰਗ ਦੌਰਾਨ ਐੱਸਸੀ ਭਾਈਚਾਰੇ ਨੂੰ ਪਿਛਲੀ ਅਕਾਲੀ ਸਰਕਾਰ ਸਮੇਂ ਦਿੱਤੀਆਂ ਸਹੂਲਤਾਂ ’ਚ ਮੌਜੂਦਾ ਸਰਕਾਰ ਵੱਲੋਂ ਕੀਤੀਆਂ ਕਟੌਤੀਆਂ ’ਤੇ ਚਰਚਾ ਕੀਤੀ ਗਈ। ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ‘ਆਪ’ ਸਰਕਾਰਾਂ ਨੇ ਆਟਾ-ਦਾਲ ਸਮੇਤ ਕਈ ਲੋਕ-ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਜਾਂ ਘਟਾ ਦਿੱਤੀਆਂ ਹਨ। ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹ ਸਹੂਲਤਾਂ ਮੁੜ ਬਹਾਲ ਕਰਕੇ ਹੋਰ ਮਜ਼ਬੂਤ ਕੀਤੀਆਂ ਜਾਣਗੀਆਂ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਟਾ-ਦਾਲ ਸਕੀਮ ਤਹਿਤ ਅਨਾਜ ਵਧਾ ਕੇ 50 ਕਿੱਲੋ ਪ੍ਰਤੀ ਵਿਅਕਤੀ ਪਰਿਵਾਰ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਤੇ ਵਿਧਵਾਵਾਂ ਦੀਆਂ ਪੈਨਸ਼ਨਾਂ ਵੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੀਆਂ ਜਾਣਗੀਆਂ। ਉਨ੍ਹਾਂ ਵਰਕਰਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਪਿੰਡ-ਪਿੰਡ ਜਾ ਕੇ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਕਰਮ ਸਿੰਘ ਘੁਟੀਡ, ਸੋਮਨਾਥ ਅਜਨਾਲੀ, ਹਰਬੰਸ ਸਿੰਘ ਬਡਾਲੀ, ਕੰਵਲਜੀਤ ਸਿੰਘ ਗਿੱਲ, ਹਰਿੰਦਰ ਸਿੰਘ ਦੀਵਾ, ਸਿਕੰਦਰ ਸਿੰਘ ਮੋਤੀ, ਸੱਜਣ ਸਿੰਘ ਚੌਬਦਾਰਾ, ਚਰਨਜੀਤ ਚੰਨਾ, ਗੁਰਵਿੰਦਰ ਸਿੰਘ ਸਲਾਣਾ, ਜਗਤਾਰ ਸਿੰਘ ਜੱਗੀ, ਗੁਰਮੇਲ ਸਿੰਘ, ਬਲਤੇਜ ਸਿੰਘ, ਸਾਧੂ ਸਿੰਘ ਰਤਨਪਾਲੋ, ਜੋਰਾ ਸਿੰਘ, ਨਿਰਮਲ ਸਿੰਘ ਧਰਮਗੜ੍ਹ, ਲਖਵੀਰ ਸਿੰਘ ਲੱਖੀ, ਗੁਰਸੇਵਕ ਸਿੰਘ ਤੂਰਾਂ, ਗੁਰਪ੍ਰੀਤ ਸਿੰਘ ਗੁਰੀ, ਨਰਿੰਦਰ ਸਿੰਘ ਪਨਾਗ, ਸੋਨੂੰ ਭੱਦਲਥੂਹਾ, ਹਰਨੇਕ ਸਿੰਘ ਕਾਕਾ, ਬਿੱਟਾ ਪਟਵਾਰੀ, ਜਗਦੇਵ ਸਿੰਘ ਜੱਗਾ, ਸੁਖਬੀਰ ਸਿੰਘ, ਡਾ. ਬਲਵੀਰ ਸਿੰਘ, ਬਲਜੀਤ ਸਿੰਘ ਫੌਜੀ, ਅਮਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਸਲਾਣੀ ਹਾਜ਼ਰ ਸਨ।