ਜਰੂਰੀ)----ਅਕਾਲੀ ਦਲ ਨੇ ਰੈਲੀ ਵਾਲੀ ਥਾਂ ਦੀ ਕੀਤੀ ਸਫ਼ਾਈ, ਦਿੱਤਾ ਸਫ਼ਾਈ ਦਾ ਸੁਨੇਹਾ ਅਕਾਲੀ ਦਲ ਨੇ ਰੈਲੀ ਵਾਲੀ ਥਾਂ ਦੀ ਕੀਤੀ ਸਫ਼ਾਈ, ਦਿੱਤਾ ਸਫ਼ਾਈ ਦਾ ਸੁਨੇਹਾ
Publish Date: Thu, 17 Sep 2026 07:57 PM (IST)
Updated Date: Fri, 18 Sep 2026 04:15 AM (IST)
ਫ਼ੋਟੋ ਫ਼ਾਈਲ : 24 ਫ਼ੋਟੋ ਕੈਪਸ਼ਨ : ਅਨਾਜ ਮੰਡੀ ਸਰਹਿੰਦ ਵਿਖੇ ਕੀਤੀ ਗਈ ‘ਪੰਜਾਬ ਬਚਾਓ ਰੈਲੀ’ ਉਪਰੰਤ ਸਾਫ਼-ਸਫ਼ਾਈ ਕਰਦੇ ਹੋਏ ਅਕਾਲੀ ਆਗੂ ਬਲਜੀਤ ਸਿੰਘ ਭੁੱਟਾ ਤੇ ਹੋਰ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਤੀ 15 ਸਤੰਬਰ ਨੂੰ ਅਨਾਜ ਮੰਡੀ ਸਰਹਿੰਦ ਵਿਖੇ ਕੀਤੀ ਗਈ ‘ਪੰਜਾਬ ਬਚਾਓ ਰੈਲੀ’ ਤੋਂ ਬਾਅਦ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਹੇਠ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਪੂਰੇ ਸਥਾਨ ਦੀ ਸਾਫ਼-ਸਫ਼ਾਈ ਕਰਕੇ ਸਫ਼ਾਈ ਦਾ ਸੁਨੇਹਾ ਦਿੱਤਾ। ਅਕਾਲੀ ਵਰਕਰਾਂ ਨੇ ਮੰਡੀ ’ਚ ਝਾੜੂ ਲਗਾ ਕੇ ਕੂੜੇ-ਕਰਕਟ ਦੇ ਢੇਰ ਚੁੱਕੇ, ਜਿਸ ਦੀ ਇਲਾਕਾ ਨਿਵਾਸੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਮਨੁੱਖੀ ਜੀਵਨ ਨੂੰ ਤੰਦਰੁਸਤ ਰੱਖਣ ਲਈ ਸਫ਼ਾਈ ਜ਼ਰੂਰੀ ਹੈ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਆਲੇ-ਦੁਆਲੇ ਨੂੰ ਸਾਫ਼ ਰੱਖਣਾ ਹਰੇਕ ਨਾਗਰਿਕ ਦਾ ਮੁੱਢਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਹੋਈ ਰੈਲੀ ਤੋਂ ਬਾਅਦ ਸਫ਼ਾਈ ਕਰਨਾ ਇਸ ਲਈ ਲਾਜ਼ਮੀ ਸੀ ਤਾਂ ਜੋ ਲੋਕਾਂ ਨੂੰ ਸੁਨੇਹਾ ਜਾ ਸਕੇ ਕਿ ਜਨਤਕ ਸਮਾਗਮਾਂ ਤੋਂ ਬਾਅਦ ਸਫ਼ਾਈ ਰੱਖਣਾ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕਿਆਂ ਨੂੰ ਸਾਫ਼ ਅਤੇ ਸੁੰਦਰ ਬਣਾਉਣ ਲਈ ਪ੍ਰਸ਼ਾਸਨ ਨਾਲ ਮਿਲ ਕੇ ਸਫ਼ਾਈ ਮੁਹਿੰਮ ਚਲਾਉਣ। ਇਸ ਮੌਕੇ ਪਲਵਿੰਦਰ ਸਿੰਘ ਨਬੀਪੁਰ, ਦਫ਼ਤਰ ਇੰਚਾਰਜ ਮਨਪ੍ਰੀਤ ਸਿੰਘ ਸ਼ਾਹਪੁਰ, ਮਨਪ੍ਰੀਤ ਸਿੰਘ ਆਈਟੀ ਵਿੰਗ, ਜਸਵੀਰ ਸਿੰਘ ਸੋਢੀ, ਬਲਜੀਤ ਸਿੰਘ ਖ਼ਾਲਸਾ, ਸੁਰਿੰਦਰ, ਸਰਕਲ ਪ੍ਰਧਾਨ ਜਗਤਾਰ ਸਿੰਘ ਗੁਣੀਆ ਮਾਜਰਾ, ਧਰਮਿੰਦਰ ਸਿੰਘ ਮੂਲੇਪੁਰ, ਸੁਰਿੰਦਰ ਸਿੰਘ ਸੋਢੀ, ਪਵਨ ਕੁਮਾਰ, ਸਵਰਨਜੀਤ ਸਿੰਘ ਸੋਨੂੰ, ਸੁਖਵਿੰਦਰ ਸਿੰਘ ਸਰਹਿੰਦ, ਸਰਬਜੀਤ ਸਿੰਘ, ਗੁਰਵੰਤ ਸਿੰਘ, ਰਕੇਸ਼ ਕੁਮਾਰ ਬਾਹਮਣ ਮਾਜਰਾ ਅਤੇ ਗੁਰਪ੍ਰੀਤ ਸਿੰਘ ਮੌਜੂਦ ਸਨ।