ਅਕਾਲੀ ਦਲ ਦੀ ਸਰਕਾਰ ਬਣਨ ’ਤੇ ਹੀ ਪੰਜਾਬ ਦਾ ਵਿਕਾਸ ਸੰਭਵ : ਰਾਜੂ ਖੰਨਾ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਹੀ ਪੰਜਾਬ ਦਾ ਵਿਕਾਸ ਤੇ ਖ਼ੁਸ਼ਹਾਲੀ ਸੰਭਵ : ਰਾਜੂ ਖੰਨਾ
Publish Date: Fri, 23 Oct 2026 05:29 PM (IST)
Updated Date: Fri, 23 Oct 2026 05:30 PM (IST)
ਫ਼ੋਟੋ ਫ਼ਾਈਲ : 6 ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਖੇ ਮੀਟਿੰਗ ਦੌਰਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਹੋਰ ਅਕਾਲੀ ਆਗੂ ਤੇ ਵਰਕਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ‘ਪੰਜਾਬ ਬਚਾਓ ਮੁਹਿੰਮ’ ਤਹਿਤ ਘਰ-ਘਰ ਪ੍ਰੋਗਰਾਮ ਦੌਰਾਨ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਖੇ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ’ਚ ਝੂਠੇ ਪਰਚਿਆਂ, ਵਧ ਰਹੇ ਨਸ਼ਿਆਂ, ਲੁੱਟ-ਖੋਹਾਂ ਤੇ ਖ਼ਰਾਬ ਕਾਨੂੰਨ ਵਿਵਸਥਾ ਕਾਰਨ ਲੋਕਾਂ ’ਚ ਭਾਰੀ ਚਿੰਤਾ ਹੈ। ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਰਾਜੂ ਖੰਨਾ ਨੇ ਆਖਿਆ ਕਿ ਨਸ਼ਿਆਂ ਦੇ ਖ਼ਾਤਮੇ, ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਲਿਆਉਣ ਲਈ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਸਰਕਾਰ ਬਣਾਉਣ ਵਾਸਤੇ ਹੁਣ ਤੋਂ ਹੀ ਲਾਮਬੰਦ ਹੋਣਾ ਪਵੇਗਾ।ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਗੜ੍ਹ, ਸਰਕਲ ਪ੍ਰਧਾਨ ਜਥੇਦਾਰ ਹਰਵਿੰਦਰ ਸਿੰਘ ਬਿੰਦਾ ਮਾਜਰੀ, ਜਥੇਦਾਰ ਕਰਮ ਸਿੰਘ ਘੁਟੀਂਡ, ਕੇਸਰ ਸਿੰਘ ਸਲਾਣਾ, ਰਾਜੂ ਖ਼ਾਨ ਸਲਾਣਾ, ਨਰਿੰਦਰ ਸਿੰਘ ਪਨਾਗ, ਮੁਸਲਿਮ ਵਿੰਗ ਦੇ ਹਲਕਾ ਪ੍ਰਧਾਨ ਸਦੀਕ ਮੁਹੰਮਦ, ਗੁਰਮੀਤ ਸਿੰਘ ਨੰਬਰਦਾਰ ਰਾਏਪੁਰ ਅਰਾਈਆਂ, ਸਾਬਕਾ ਸਰਪੰਚ ਹਰਅਵਤਾਰ ਸਿੰਘ, ਨਾਜ਼ਰ ਸਿੰਘ ਕਲਾਲਮਾਜਰਾ, ਸੁਖਵਿੰਦਰ ਸਿੰਘ ਸੁੱਖੂ ਸਲਾਣਾ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਬਬਲੀ, ਐਸਸੀ ਵਿੰਗ ਦੇ ਆਗੂ ਜਰਨੈਲ ਸਿੰਘ, ਐਸਓਆਈ ਦੇ ਸੀਨੀਅਰ ਮੀਤ ਪ੍ਰਧਾਨ ਗੁਰਕੀਰਤ ਸਿੰਘ ਪਨਾਗ, ਨੰਬਰਦਾਰ ਜਰਨੈਲ ਸਿੰਘ, ਬੀਬੀ ਜਸਵੀਰ ਕੌਰ ਸਲਾਣਾ ਅਤੇ ਜਥੇਦਾਰ ਕੇਹਰ ਸਿੰਘ ਸਲਾਣਾ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।