- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਗੁਜਰੀ ਕਾਲਜ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਅਰਥ ਸ਼ਾਸਤਰ ਵਿਭਾਗ ਦੇ ਵਿਦਿਆਰਥੀ ਸੰਗਠਨ ‘ਪਲੈਨਿੰਗ ਫ਼ੋਰਮ’ ਵੱਲੋਂ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਅਧਿਆਪਕ ਦਿਵਸ ਨੂੰ ਸਮਰਪਿਤ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਮੌਜੂਦਾ ਆਰਥਿਕ ਮੁੱਦਿਆਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਦੇ ਲਿਖਤੀ, ਮੌਖਿਕ ਤੇ ਪੇਸ਼ਕਾਰੀ ਹੁਨਰ ਨੂੰ ਨਿਖਾਰਨਾ ਸੀ। ਵਿਦਿਆਰਥੀਆਂ ਨੇ ਤਕਨਾਲੋਜੀ ਅਤੇ ਏਆਈ ਦੇ ਰੁਜ਼ਗਾਰ ’ਤੇ ਪ੍ਰਭਾਵ, ਨਿੱਜੀਕਰਨ, ਵਿਦੇਸ਼ੀ ਸਿੱਧੇ ਨਿਵੇਸ਼, ਸਿੱਖਿਆ ਸਬਸਿਡੀਆਂ ਅਤੇ ਟਿਕਾਊ ਵਿਕਾਸ ਵਰਗੇ ਅਹਿਮ ਵਿਸ਼ਿਆਂ ’ਤੇ ਵਿਚਾਰ ਪੇਸ਼ ਕੀਤੇ। ਵਿਭਾਗ ਦੇ ਮੁਖੀ ਡਾ. ਜੁਪਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਹੁਨਰ ਨਿਖਾਰਨ ਲਈ ਪ੍ਰੇਰਿਤ ਕਰਦਿਆਂ ਪ੍ਰਿੰਸੀਪਲ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਬੀਏ ਆਨਰਜ਼ ਅਰਥ ਸ਼ਾਸਤਰ ਭਾਗ ਦੂਸਰਾ ਦੇ ਵਿਦਿਆਰਥੀ ਅਨਰਾਓ ਸਿੰਘ ਅਤੇ ਤਾਰਿਕਜੋਤ ਕੌਰ ਨੇ ਕੀਤਾ। ਜੱਜਾਂ ਦੀ ਭੂਮਿਕਾ ਡਾ. ਸ਼ਿਵਾਨੀ ਬੈਕਟਰ, ਡਾ. ਹਰਵਿੰਦਰ ਕੌਰ ਅਤੇ ਡਾ. ਗੁਰਜਿੰਦਰ ਕੌਰ ਨੇ ਨਿਭਾਈ। ਮੁਕਾਬਲੇ ’ਚ ਬੀਏ ਆਨਰਜ਼ ਅਰਥ ਸ਼ਾਸਤਰ ਭਾਗ ਤੀਸਰਾ ਦੇ ਮਨੀਸ਼ ਕੁਮਾਰ ਨੇ ਪਹਿਲਾ, ਭਾਗ ਪਹਿਲਾ ਦੀ ਪਲਕਪ੍ਰੀਤ ਕੌਰ ਨੇ ਦੂਜਾ ਅਤੇ ਭਾਗ ਤੀਸਰਾ ਦੀ ਫਰਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੰਪਿਊਟਰ ਸਾਇੰਸ ਵਿਭਾਗ ਦੀ ਮੁਖੀ ਪ੍ਰੋ. ਰਸ਼ਮੀ ਅਰੋੜਾ ਨੇ ਜੇਤੂਆਂ ਨੂੰ ਇਨਾਮ ਵੰਡੇ। ਅਰਥ ਸ਼ਾਸਤਰ ਵਿਭਾਗ ਦੇ ਡਾ. ਜਗਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਅਜਿਹੇ ਸਮਾਗਮਾਂ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਪਲੈਨਿੰਗ ਫ਼ੋਰਮ ਦੇ ਇੰਚਾਰਜ ਡਾ. ਹਰਸਿਮਰਨ ਸਿੰਘ ਨੇ ਸਮਾਗਮ ਦੇ ਸਫ਼ਲਤਾ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਮਨਪ੍ਰੀਤ ਕੌਰ ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ।