ਨਾਬਾਲਗਾ ਨੂੰ ਲਿਜਾਣ ’ਤੇ ਇਕ ਨਾਮਜ਼ਦ
ਨਬਾਲਿਗਾ ਨੂੰ ਲਿਜਾਣ ’ਤੇ ਇਕ ਨਾਮਜ਼ਦ
Publish Date: Wed, 25 Mar 2026 05:41 PM (IST)
Updated Date: Wed, 25 Mar 2026 05:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਬਸੀ ਪਠਾਣਾਂ ਪੁਲਿਸ ਨੇ ਇਕ ਨੌਜਵਾਨ ਨੂੰ ਨਬਾਲਿਗ ਲੜਕੀ ਨੂੰ ਲੈ ਜਾਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਹੈ। ਉਪਰੋਕਤ ਕਾਰਵਾਈ ਲੜਕੀ ਦੀ ਮਾਤਾ ਦੇ ਸ਼ਿਕਾਇਤ ਦੇ ਆਧਾਰ ਤੇ ਅਮਲ ਵਿਚ ਲਿਆਂਦੀ ਗਈ ਹੈ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ 23 ਮਾਰਚ ਨੂੰ ਉਸ ਦੀ ਲੜਕੀ ਘਰੋਂ ਗਈ ਸੀ ਜੋ ਵਾਪਸ ਨਹੀਂ ਆਈ। ਮੁੱਦਈ ਨੇ ਸ਼ੱਕ ਜਤਾਇਆ ਕਿ ਉਸ ਦੀ ਲੜਕੀ ਨੂੰ ਸੁਨੀਲ ਕੁਮਾਰ ਵਾਸੀ ਬਿਹਾਰ, ਹਾਲ ਆਬਾਦ ਪਿੰਡ ਪੰਜਕੋਹਾ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੁਲਿਸ ਨੇ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।