ਇਕ ਮਹੀਨਾ ਧਰਤੀ ਪ੍ਰਦੂਸ਼ਣ ਰੋਕਣ ਦੀ ਮੁਹਿੰਮ ਚਲਾਈ ਜਾਵੇ : ਚੰਦਰ ਕਾਂਤ
ਇੱਕ ਮਹੀਨਾ ਧਰਤੀ ਪ੍ਰਦੂਸ਼ਣ ਰੋਕਣ ਦੀ ਮੁਹਿੰਮ ਚਲਾਈ ਜਾਵੇ : ਚੰਦਰ ਕਾਂਤ
Publish Date: Thu, 26 Mar 2026 05:30 PM (IST)
Updated Date: Thu, 26 Mar 2026 05:32 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਪੰਜਾਬ ਗਊ ਸੇਵਾ ਪ੍ਰਮੁੱਖ ਚੰਦਰ ਕਾਂਤ ਜੀ ਮਹਾਰਾਜ ਨੇ ਸੰਗਮੇਸਵਰ ਗਊਸ਼ਾਲਾ ਅਮਲੋਹ ਦਾ ਦੌਰਾ ਕਰਕੇ ਗਊ ਸੇਵਾ ਸੰਮਤੀ, ਗਊਸ਼ਾਲਾ ਦੇ ਅਹੁਦੇਦਾਰਾਂ ਤੇ ਗਊ ਭਗਤਾਂ ਨਾਲ ਮੀਟਿੰਗ ਕੀਤੀ, ਜਿੱਥੇ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ ਤੇ ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ ਦੀ ਅਗਵਾਈ ਹੇਠ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਚੰਦਰ ਕਾਂਤ ਜੀ ਮਹਾਰਾਜ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਅਸੀ ਇਸ ਨੂੰ ਗੰਦਗੀ, ਜ਼ਹਿਰੀਲੀਆਂ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਗੰਧਲਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ 19 ਮਾਰਚ ਤੋਂ ਦੇਸੀ ਨਵੇ ਸਾਲ ਦੀ ਆਮਦ ਹੋਈ ਹੈ ਇਸ ਲਈ ਲੋਕਾਂ ਨੂੰ ਧਰਤੀ ਮਾਤਾ ਨੂੰ ਪ੍ਰਦੂਸ਼ਤ ਹੋਣ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਸਾਰੇ ਅਹੁਦੇਦਾਰ ਤੇ ਗਊ ਭਗਤ ਆਪਣੇ ਘਰਾਂ ਦੇ ਗਮਲਿਆਂ ’ਚੋਂ ਕੁੱਝ ਮਿੱਟੀ ਲਿਆ ਕੇ ਗਊਸ਼ਾਲਾ ਵਿਚ ਰੰਗੋਲੀ ਬਣਾ ਕੇ ਇਸ ਦੀ ਪੂਜਾ ਕਰਕੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਗੇ। ਇਸ ਮੌਕੇ ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸੰਗਮੇਸ਼ਵਰ ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ, ਮਨੈਜਰ ਪੱਪੀ ਤੱਗੜ, ਗਊ ਸੇਵਕ ਅਸ਼ੋਕ ਕੁਮਾਰ ਗੁਪਤਾ ਮੁਕਤਸਰ ਵਾਲੇ, ਸਮਿਤੀ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ, ਐਡਵੋਕੇਟ ਮੋਹਿਤ ਗਰਗ, ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ, ਮਿੰਟੂ ਅਰੋੜਾ, ਜੁਗਲ ਕਿਸੋਰ ਗੋਇਲ, ਡਾ. ਮਨਜੀਤ ਸਿੰਘ, ਚਮਕੌਰ ਸਿੰਘ, ਵਿਜੇ ਕੁਮਾਰ ਗਰਗ ਅਤੇ ਕਿਆਂਸ਼ ਸੂਦ ਆਦਿ ਮੌਜੂਦ ਸਨ।