ਗਊ ਭਲਾਈ ਕੈਂਪ ’ਚ 90 ਗਾਵਾਂ ਦਾ ਕੀਤਾ ਇਲਾਜ
ਗਊ ਭਲਾਈ ਕੈਂਪ ਵਿੱਚ 90 ਗਾਵਾਂ ਦਾ ਇਲਾਜ਼ ਕੀਤਾ
Publish Date: Wed, 28 Jan 2026 05:06 PM (IST)
Updated Date: Wed, 28 Jan 2026 05:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪਸ਼ੂ ਪਾਲਣ ਵਿਭਾਗ ਵੱਲੋਂ ਸਥਾਨਕ ਗਊਸ਼ਾਲਾ ਵਿਖੇ ਸੀਨੀਅਰ ਵੈਟਰਨਰੀ ਅਫ਼ਸਰ ਡਾ. ਸਤਨਾਮ ਸਿੰਘ ਦੀ ਅਗਵਾਈ ਹੇਠ ਗਊ ਭਲਾਈ ਕੈਂਪ ਲਗਾਇਆ ਗਿਆ। ਮੰਤਰੀ ਗੁਰਮੀਤ ਸਿੰਘ ਖੁਡੀਆਂ, ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਤੇ ਡਾਇਰੈਕਟਰ ਪਰਮਦੀਪ ਸਿੰਘ ਵਾਲੀਆ ਦੇ ਨਿਰਦੇਸ਼ਾਂ ਤੇ ਚੱਲੇ ਇਸ ਕੈਂਪ ਵਿੱਚ ਡਾ. ਪੰਕਜ ਚਾਵਲਾ, ਡਾ. ਹਿਮਾਂਸ਼ੂ ਭੱਟੀ, ਡਾ. ਸੁਮਿਤ ਸ਼ਰਮਾ ਤੇ ਸੰਦੀਪ ਨੇ 90 ਗਾਵਾਂ ਦਾ ਇਲਾਜ਼ ਕੀਤਾ। ਬਿਮਾਰ ਗਊਆਂ ਨੂੰ ਗਊ ਸੇਵਾ ਕਮਿਸ਼ਨ ਤੇ ਵਿਭਾਗ ਵੱਲੋਂ 25,000 ਰੁਪਏ ਦੀਆਂ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਡਾਕਟਰਾਂ ਨੇ ਗਊਸ਼ਾਲਾ ਕਮੇਟੀ ਨੂੰ 2 ਫਰਵਰੀ ਤੋਂ ਪਸ਼ੂਆਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ। ਗਊਸ਼ਾਲਾ ਪ੍ਰਧਾਨ ਮੋਹਣ ਲਾਲ ਗੋਗਨਾ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਪੰਡਿਤ ਵਿਨੇ ਸ਼ਾਸਤਰੀ, ਰਾਜਨ ਭੱਲਾ, ਹਰਨੀਤ ਗਾਬਾ, ਪਵਨ ਸ਼ਰਮਾ, ਖੁਸ਼ਦੀਪ ਮਲਹੌਤਰਾ, ਸੰਦੀਪ ਧੀਰ ਬਿੱਲਾ, ਕੌਂਸਲਰ ਮਨਪ੍ਰੀਤ ਸਿੰਘ ਹੈਪੀ, ਯਤਿੰਦਰ ਮੌਦਗਿਲ, ਅਜੇ ਸਿੰਗਲਾ, ਗੁਰਪ੍ਰੀਤ ਸਿੰਘ ਤੇ ਜਗਤਾਰ ਸਿੰਘ ਆਦਿ ਮੌਜੂਦ ਸਨ।