ਆਯੂਸ਼ ਕੈਂਪ ਦੌਰਾਨ 815 ਮਰੀਜ਼ਾਂ ਦੀ ਕੀਤੀ ਜਾਂਚ ਡੇਰਾ ਬਾਬਾ ਸੰਤੋਖ ਸਿੰਘ ਵਿਖੇ ਆਯੂਸ਼ ਕੈਂਪ ਦੌਰਾਨ 815 ਮਰੀਜ਼ਾਂ ਦੀ ਕੀਤੀ ਜਾਂਚ
Publish Date: Thu, 17 Sep 2026 06:09 PM (IST)
Updated Date: Fri, 18 Sep 2026 04:09 AM (IST)
ਫ਼ੋਟੋ ਫ਼ਾਈਲ : 16 ਫ਼ੋਟੋ ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਏਐਮਓ ਡਾ. ਪ੍ਰਤਿਭਾ ਸ਼ਰਮਾ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਡਾਇਰੈਕਟਰ ਆਯੁਰਵੇਦ ਵਿਭਾਗ ਪੰਜਾਬ ਡਾ. ਰਮਨ ਖੰਨਾ ਦੇ ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਯੂਨਾਨੀ ਅਫ਼ਸਰ ਡਾ. ਮੰਜੂ ਦੀ ਅਗਵਾਈ ਹੇਠ ਡੇਰਾ ਬਾਬਾ ਸੰਤੋਖ ਸਿੰਘ ਜੀ ਵਿਖੇ ਵਿਭਾਗ ਵੱਲੋਂ ਮੁਫ਼ਤ ਆਯੂਸ਼ ਕੈਂਪ ਲਾਇਆ ਗਿਆ। ਇਸ ਕੈਂਪ ’ਚ ਹੋਮਿਓਪੈਥੀ ਦਵਾਈਆਂ ਨਾਲ 395 ਤੇ ਆਯੁਰਵੈਦਿਕ ਦਵਾਈਆਂ ਨਾਲ 420 ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ। ਇਸ ਤਰ੍ਹਾਂ ਕੁੱਲ 815 ਮਰੀਜ਼ਾਂ ਨੇ ਮੈਡੀਕਲ ਕੈਂਪ ਦਾ ਲਾਭ ਲਿਆ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਨਾਨੀ ਅਫ਼ਸਰ ਡਾ. ਮੰਜੂ ਨੇ ਦੱਸਿਆ ਕਿ ਪੁਰਾਣੇ ਰੋਗਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਆਯੂਸ਼ ਪ੍ਰਣਾਲੀ ਕਾਰਗਰ ਸਿੱਧ ਹੁੰਦੀ ਹੈ ਅਤੇ ਇਹ ਪ੍ਰਣਾਲੀ ਅਪਣਾਉਣ ਨਾਲ ਮਰੀਜ਼ ’ਤੇ ਕੋਈ ਮਾੜਾ ਪ੍ਰਭਾਵ ਵੀ ਨਹੀਂ ਪੈਂਦਾ। ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਪ੍ਰਤਿਭਾ ਸ਼ਰਮਾ ਨੇ ਦੱਸਿਆ ਕਿ ਕੈਂਪ ਦਾ ਮੁੱਖ ਮਨੋਰਥ ਆਮ ਲੋਕਾਂ ਨੂੰ ਹੋਮਿਓਪੈਥੀ ਅਤੇ ਆਯੁਰਵੈਦਿਕ ਪ੍ਰਣਾਲੀ ਬਾਰੇ ਜਾਗਰੂਕ ਕਰਨਾ ਅਤੇ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਨਾ ਹੈ। ਇਸ ਮੌਕੇ ਹੋਮਿਓਪੈਥਿਕ ਮੈਡੀਕਲ ਅਫ਼ਸਰ ਡਾ. ਨਵਦੀਪ ਸਿਆਲ, ਡਾ. ਗੁਰਪ੍ਰੀਤ ਕੌਰ, ਉਪ ਵੈਦ ਚਮਕੌਰ ਸਿੰਘ, ਜੁਝਾਰ ਸਿੰਘ, ਡਿਸਪੈਂਸਰ ਸਰਬਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਅਟੈਂਡੈਂਟ ਜਤਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।