- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
7 ਰੋਜ਼ਾ ਮਹਾਂ ਗਣੇਸ਼ ਉਤਸਵ ਧੂਮਧਾਮ ਨਾਲ ਸੰਪੰਨ, ਨਹਿਰ ’ਚ ਕੀਤੀ ਮੂਰਤੀ ਵਿਸਰਜਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪ੍ਰਾਚੀਨ ਪੰਚਮੁਖੀ ਸ਼ਿਵ ਮੰਦਰ ਰਾਧਾ ਮਾਧਵ ਗਊਸ਼ਾਲਾ ਸਰਹਿੰਦ ਸ਼ਹਿਰ ਵਿਖੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪ੍ਰਾਚੀਨ ਪੰਚਮੁਖੀ ਸ਼ਿਵ ਮੰਦਰ ਸੇਵਾ ਸੰਮਤੀ ਵੱਲੋਂ ਗਣੇਸ਼ ਚਤੁਰਥੀ ਮੌਕੇ ਕਰਵਾਇਆ ਜਾ ਰਿਹਾ ਮਹਾਂ ਗਣੇਸ਼ ਉਤਸਵ ਢੋਲ-ਧਮੱਕੇ ਅਤੇ ‘ਗਣਪਤੀ ਬੱਪਾ ਮੋਰੀਆ’ ਦੇ ਜੈਕਾਰਿਆਂ ਨਾਲ ਮੂਰਤੀ ਵਿਸਰਜਨ ਕਰਨ ਉਪਰੰਤ ਪੂਰੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਪ੍ਰਧਾਨ ਤਰੁਣ ਸ਼ਰਮਾ ਅਤੇ ਐਡਵੋਕੇਟ ਗੁਰਜੀਤ ਸਿੰਘ ਲੌਂਗੀ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮੰਦਰ ’ਚ 7 ਰੋਜ਼ਾ 5ਵਾਂ ਮਹਾਂ ਗਣੇਸ਼ ਉਤਸਵ 14 ਤੋਂ 20 ਸਤੰਬਰ ਤੱਕ ਕਰਵਾਇਆ ਗਿਆ। ਇਸ ਦੌਰਾਨ ਰੋਜ਼ਾਨਾ ਸਵੇਰੇ 7 ਵਜੇ ਸ਼੍ਰੀ ਗਣੇਸ਼ ਜੀ ਦੀ ਪੰਡਿਤ ਸੌਰਵ ਸ਼ਰਮਾ ਵੱਲੋਂ ਮੰਤਰ ਉਚਾਰਨ ਕਰਕੇ ਸ਼ਹਿਰ ਦੇ ਵੱਖ-ਵੱਖ ਪਰਿਵਾਰਾਂ ਰਾਹੀਂ ਪੂਜਾ ਕਰਵਾਈ ਗਈ। ਸ਼ਾਮ ਦੇ ਸਮਾਗਮਾਂ ’ਚ ਪਹਿਲੇ ਦੋ ਦਿਨ ਸਮੂਹ ਮੰਦਰਾਂ ਦੀਆਂ ਮਹਿਲਾ ਕੀਰਤਨ ਮੰਡਲੀਆਂ ਵੱਲੋਂ ਕੀਰਤਨ ਕੀਤਾ ਗਿਆ। ਬਾਕੀ ਦਿਨ ਪ੍ਰੀਤਰਾਜ ਜਾਗਰਣ ਪਾਰਟੀ ਪਵਨ ਵਰਮਾ, ਰਜਿੰਦਰ ਵਰਮਾ ਸ਼੍ਰੀ ਰਾਧਾ ਰਾਸਿਕ ਸਰਹਿੰਦ ਸ਼ਹਿਰ, ਆਸ਼ੂ ਮੋਦਗਿਲ ਸ਼੍ਰੀ ਜੀ ਕਿਰਪਾ ਮੰਡਲ ਬਸੀ ਪਠਾਣਾ ਅਤੇ ਰਾਜ ਕਮਲ ਸ਼ਰਮਾ ਸ਼੍ਰੀ ਕ੍ਰਿਸ਼ਨ ਸੰਕੀਰਤਨ ਮੰਡਲ ਬਸੀ ਪਠਾਣਾ ਵੱਲੋਂ ਭਜਨ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅੰਤਿਮ ਦਿਨ ਸਵੇਰੇ ਪੂਜਾ ਲਵਨੀਸ਼ ਧੀਮਾਨ ਤੇ ਉਨ੍ਹਾਂ ਦੀ ਪਤਨੀ ਵਿਜੇ ਲਕਸ਼ਮੀ ਧੀਮਾਨ ਦੇ ਪਰਿਵਾਰ ਵੱਲੋਂ ਕਰਵਾਈ ਗਈ। ਇਸ ਉਪਰੰਤ ਪਵਨ ਵਰਮਾ ਤੇ ਰਜਿੰਦਰ ਵਰਮਾ ਨੇ ਭਜਨਾਂ ਦਾ ਗੁਣਗਾਨ ਕੀਤਾ, ਜਿਸ ਤੋਂ ਬਾਅਦ ਵਿਸ਼ਾਲ ਭੰਡਾਰਾ ਵਰਤਾਇਆ ਗਿਆ। ਉਪਰੰਤ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਅਤੇ ‘ਗਣਪਤੀ ਬੱਪਾ ਮੋਰੀਆ, ਅਗਲੇ ਬਰਸ ਤੂ ਜਲਦੀ ਆ’ ਦੇ ਜੈਕਾਰਿਆਂ ਦੀ ਗੂੰਜ ’ਚ ਫਲੋਟਿੰਗ ਰੈਸਟੋਰੈਂਟ ਨੇੜੇ ਭਾਖੜਾ ਨਹਿਰ ’ਚ ਮੂਰਤੀ ਵਿਸਰਜਿਤ ਕੀਤੀ ਗਈ। ਸਮਾਗਮ ਦੌਰਾਨ ਵਿਧਾਇਕ ਲਖਬੀਰ ਸਿੰਘ ਰਾਏ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ, ਇੰਡੀਅਨ ਬੈਂਕ ਇੰਪਲਾਈਜ਼ ਯੂਨੀਅਨ ਨਾਰਥ ਜ਼ੋਨ ਦੇ ਜਨਰਲ ਸਕੱਤਰ ਨਰੇਸ਼ ਵੈਦ, ਸਮਾਜ ਸੇਵਕ ਕਪਿਲ ਕਾਂਸਲ, ਰਾਣਾ ਗਰੁੱਪ ਦੇ ਐਮਡੀ ਡਾ. ਹਤਿੰਦਰ ਸੂਰੀ, ਗਰੇਵਾਲ ਲੈਂਡ ਡਿਵੈਲਪਰਜ਼ ਦੇ ਐਮਡੀ ਦਵਿੰਦਰ ਸਿੰਘ ਗਰੇਵਾਲ, ਐਡਵੋਕੇਟ ਹਰਕਮਲ ਸਿੰਘ, ਬਲਾਕ ਸੰਮਤੀ ਮੈਂਬਰ ਮਨਦੀਪ ਸਿੰਘ ਪੌਲਾ ਅਤੇ ਥਾਣੇਦਾਰ ਬਲਜਿੰਦਰ ਸਿੰਘ ਹਾਜ਼ਰ ਸਨ। ਇਸ ਮੌਕੇ ਸ਼੍ਰੀ ਰਾਧਾ ਮਾਧਵ ਗਊਸ਼ਾਲਾ ਦੇ ਸੇਵਾਦਾਰ ਦੀਪਕ ਕੁਮਾਰ, ਹੇਮਰਾਜ ਧੀਮਾਨ, ਹਰਜੀਤ ਰਹਿਲ, ਸੂਰਜ ਰਹਿਲ, ਲਵਨੀਸ਼ ਧੀਮਾਨ, ਪ੍ਰਦੀਪ ਕੁਮਾਰ ਸੋਨੂ, ਮਨਦੀਪ ਕੁਮਾਰ, ਸੀਏ ਕਰਨ ਸ਼ਰਮਾ, ਸੌਰਵ ਕੁਮਾਰ, ਆਕਾਸ਼ ਕੁਮਾਰ, ਕਵਿਤਾ ਸ਼ਰਮਾ, ਬਿੰਦੂ ਸੂਦ, ਗੁਰਪਾਲ ਕੌਰ, ਨਿਸ਼ਾ ਰਾਣੀ, ਸੁਸ਼ਮਾ ਰਾਣੀ ਅਤੇ ਬਬਲੀ ਸ਼ਰਮਾ ਆਦਿ ਮੌਜੂਦ ਸਨ।