ਮੱਝਾਂ ਚਰਾਉਣ ਨੂੰ ਲੈ ਕੇ ਹੋਏ ਝਗੜੇ ਦੇ ਮਾਮਲੇ 'ਚ, 7 ਨਾਮਜ਼ਦ
ਮੱਝਾਂ ਚਰਾਉਣ ਨੂੰ ਲੈ ਕੇ ਹੋਏ ਝਗੜੇ ਦੇ ਮਾਮਲੇ 'ਚ, 7 ਨਾਮਜ਼ਦ
Publish Date: Tue, 31 Mar 2026 05:04 PM (IST)
Updated Date: Tue, 31 Mar 2026 05:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ਖਮਾਣੋਂ ਪੁਲਿਸ ਨੇ ਮੱਝਾਂ ਚਰਾਉਣ ਨੂੰ ਲੈ ਕੇ ਹੋਏ ਝਗੜੇ ਦੇ ਮਾਮਲੇ ’ਚ 7 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਉਪਰੋਕਤ ਕਾਰਵਾਈ ਦਿੱਤੂ ਅਲੀ ਪੁੱਤਰ ਨੀਰ ਹੁਸੈਨ ਵਾਸੀ ਮਾਨੇ ਮਾਜਰਾ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਮੁਦਈ ਨੇ ਪੁਲਿਸ ਨੂੰ ਦੱਸਿਆ ਕਿ ਉਹ ਮੱਝਾਂ ਚਰਾਉਣ ਦਾ ਕੰਮ ਕਰਦਾ ਹੈ ਤੇ ਕੁੱਝ ਹੋਰ ਵਿਅਕਤੀ ਜੋ ਮੱਝਾਂ ਚਰਾਉਂਦੇ ਹਨ, ਉਸ ਨੂੰ ਰੋਕਦੇ ਹਨ। ਇਸੇ ਰੰਜਿਸ਼ ਨਾਲ ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਹੈ। ਪੁਲਿਸ ਨੇ ਮੈਡੀਕਲ ਰਿਪੋਰਟ ਅਤੇ ਮੁੱਦਈ ਦੇ ਬਿਆਨ ਦੇ ਆਧਾਰ ’ਤੇ ਬਸ਼ੀਰ, ਰਮਜ਼ਾਨ, ਅਬਦੁਲ, ਗਫੂਰ, ਇਮਰਾਨ, ਬਰਕਤ ਅਤੇ ਸਲੀਮ ਨੂੰ ਨਾਮਜ਼ਦ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।